Connect with us

ਦੁਰਘਟਨਾਵਾਂ

ਲੁਧਿਆਣਾ ‘ਚ ਗੋ.ਲੀ ਲੱਗਣ ਨਾਲ ਵਿਅਕਤੀ ਦੀ ਮੌ.ਤ, ਖੇਡਦੇ ਹੋਏ 9 ਸਾਲ ਦੇ ਪੁੱਤ ਨੇ ਦਬਾਇਆ ਟ੍ਰਿਗਰ

Published

on

A person died due to bullet injury in Ludhiana, while playing, his 9-year-old son pressed the trigger.

ਲੁਧਿਆਣਾ ਦੇ ਪਿੰਡ ਅਕਾਲਗੜ੍ਹ ਖੁਰਦ ਵਿਚ ਕਾਰ ਵਿਚ ਬੈਠੇ 9 ਸਾਲ ਦੇ ਬੱਚੇ ਤੋਂ ਗੋਲੀ ਚੱਲਣ ਦੇ ਮਾਮਲੇ ਵਿਚ ਪਿਤਾ ਦੀ ਮੌਤ ਹੋ ਗਈ ਹੈ। ਵਿਅਕਤੀ ਦਾ ਡੀਐੱਮਸੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਮਰਨ ਵਾਲੇ ਦੀ ਪਛਾਣ ਕਿਸਾਨ ਦਲਜੀਤ ਸਿੰਘ ਉਰਫ ਜੀਤਾ ਵਜੋਂ ਹੋਈ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਐਤਵਾਰ ਸਵੇਰੇ ਦਲਜੀਤ ਸਿੰਘ ਜੀਤਾ ਪਤਨੀ ਤੇ ਬੇਟੇ ਨਾਲ ਆਪਣੇ ਪਿੰਡ ਅਕਾਲਗੜ੍ਹ ਖੁਰਦ ਤੋਂ ਸਾਵਣ ਦੇ ਮਹੀਨੇ ਵਿਚ ਸੰਧਾਰਾ ਦੇਣ ਸਹੁਰੇ ਜਾ ਰਹੇ ਸਨ।

ਉਹ ਕਾਰ ਤੋਂ ਘਰ ਤੋਂ ਕੁਝ ਦੂਰੀ ਉਤੇ ਪਹੁੰਚੇ ਕਿ ਅਚਾਨਕ ਗੋਲੀ ਚੱਲ ਗਈ। ਉਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਪਿਸਤੌਲ ਪਿਛਲੀ ਸੀਟ ‘ਤੇ ਬੈਠੇ ਮੁੰਡੇ ਦੇ ਹੱਥ ਵਿਚ ਸੀ। ਪੁਲਿਸ ਜਾਂਚ ਵਿਚ ਇਹ ਵੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਕਿਤੇ ਬੱਚੇ ਨਾਲ ਖੇਡਦੇ ਸਮੇਂ ਪਿਸਤੌਲ ਦਾ ਲੌਕ ਤਾਂ ਨਹੀਂ ਖੁੱਲ੍ਹ ਗਿਆ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਪਿਸਤੌਲ ਕਾਰ ਵਿਚ ਕਿੱਥੇ ਰੱਖੀ ਸੀ। ਅਜੇ ਇਸ ਬਾਰੇ ਪੁਲਿਸ ਨੂੰ ਰਸਮੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਘਟਨਾ ਦਾ ਪਤਾ ਲੱਗਦੇ ਹੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending