ਪੰਜਾਬੀ

ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ਕਰਵਾਇਆ ਇਕ ਰੋਜ਼ਾ ਕਵੀ ਦਰਬਾਰ

Published

on

ਲੁਧਿਆਣਾ : ਖ਼ਾਲਸਾ ਕਾਲਜ ਫਾਰ ਵਿਮੈਨ ਸਿਵਿਲ ਲਾਈਨਜ਼, ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਭਾਸ਼ਾ ਵਿਭਾਗ , ਲੁਧਿਆਣਾ ਦੇ ਸਹਿਯੋਗ ਨਾਲ ਇਕ ਰੋਜ਼ਾ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ  ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਡਾ .ਗੁਰਭਜਨ ਗਿੱਲ ਦੁਆਰਾ ਕੀਤੀ ਗਈ।

ਸਮਾਗਮ ਦਾ ਆਰੰਭ  ਕਾਲਜ ਦੇ ਸ਼ਬਦ ਗਾਇਨ ਨਾਲ ਹੋਇਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਨਰਿੰਦਰਜੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸ਼ਮੂਲੀਅਤ ਕੀਤੇ ਕਵੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਚਿੰਰਜੀਵ ਰੱਖਣ ਲਈ ਅਜੋਕੀ ਨੌਜਵਾਨ ਪੀੜ੍ਹੀ ਨੂੰ ਇਸ ਪ੍ਰਤੀ ਸੁਚੇਤ ਹੋਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ । ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ ਇਕਬਾਲ ਕੌਰ ਵਿਸ਼ੇਸ਼ ਮਹਿਮਾਨ ਅਤੇ ਸ਼ਿਰਕਤ ਕੀਤੇ ਕਵੀਆਂ ਵਲੋਂ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ ਗਈ।

ਇਸ  ਕਵੀ ਦਰਬਾਰ ਦਾ ਆਗਾਜ਼ ਪੰਜਾਬੀ ਦੇ ਪ੍ਰਸਿੱਧ ਕਵੀ  ਤਰਲੋਚਨ ਲੋਚੀ ਦੀ ਨਜ਼ਮ ‘ਬੇਟੀਆਂ ‘  ਤੋਂ ਹੋਇਆ। ਇਸ ਤੋਂ ਇਲਾਵਾ ਸ਼ਿਰਕਤ ਕੀਤੇ ਕਵੀ  ਗੁਰਪ੍ਰੀਤ,  ਰਣਧੀਰ,  ਤਰਸੇਮ ਨੂਰ,  ਪ੍ਰਭਜੋਤ ਸੋਹੀ,  ਜੋਗਿੰਦਰ ਨੂਰਮੀਤ,  ਮੁਕੇਸ਼ ਆਲਮ, ਮਨਜੀਤ ਪੁਰੀ ,  ਅਜੀਤਪਾਲ ਜਟਾਣਾ ਕੋਮਲਦੀਪ , ਮਨਦੀਪ ਔਲਖ,  ਰਾਜਦੀਪ ਤੂਰ,  ਕਰਮਜੀਤ ਗਰੇਵਾਲ ਆਦਿ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ ।

ਪ੍ਰੋਗਰਾਮ ਕੋਆਰਡੀਨੇਟਰ ਡਾ. ਸੰਦੀਪ ਸ਼ਰਮਾ ਜਿਲਾ ਭਾਸ਼ਾ ਅਫਸਰ ਨੇ ਸ਼ਮੂਲੀਅਤ ਕੀਤੇ ਕਵੀਆਂ ਦੀ ਸ਼ਲਾਘਾ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਉਚੇਚੇ ਤੌਰ ਤੇ ਡਾ .ਜਗਦੀਪ ਸਿੱਧੂ, ਜਿਲ੍ਹਾ ਭਾਸ਼ਾ ਅਫਸਰ,  ਫਰੀਦਕੋਟ,  ਡਾ.ਜਗਵਿੰਦਰ ਯੋਧਾ ( ਉੱਘੇ ਚਿੰਤਕ), ਕਾਲਜ ਡਾਇਰੈਕਟਰ ਡਾ ਮੁਕਤੀ ਗਿੱਲ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਪ੍ਰੋ ਗੁਰਭਜਨ ਗਿੱਲ ਨੇ ਭਾਸ਼ਾ ਵਿਭਾਗ ਲੁਧਿਆਣਾ ਅਤੇ ਖ਼ਾਲਸਾ ਕਾਲਜ ਦੀ ਟੀਮ ਨੂੰ ਵਧਾਈ ਦਿੱਤੀ, ਆਪਣੇ ਵਿਚਾਰ ਸਾਂਝੇ ਕੀਤੇ  ਅਤੇ ਖੂਬਸੂਰਤ ਕਲਾਮ ਪੇਸ਼ ਕੀਤਾ।

ਇਸ ਮੌਕੇ ਤੇ ਮੁੱਖ ਮਹਿਮਾਨ, ਪ੍ਰਧਾਨਗੀ ਮੰਡਲ, ਉਚੇਚੇ ਤੌਰ ਤੇ ਸ਼ਿਰਕਤ ਕੀਤੇ ਕਵੀਆਂ, ਚਿੰਤਕਾਂ ਨੂੰ ਸਨਮਾਨ ਚਿੰਨੵ ਭੇਟ ਕੀਤੇ ਗਏ। ਕਾਲਜ ਪ੍ਰਿੰਸੀਪਲ ਡਾ ਇਕਬਾਲ ਕੌਰ ਨੇ ਸਰੋਤਿਆਂ,  ਕਵੀਆਂ ਅਤੇ ਵਿਦਿਆਰਥਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਇਸ ਉੱਦਮ ਦੀ ਸ਼ਲਾਘਾ ਕੀਤੀ । ਉੱਘੀ ਕਵਿੱਤਰੀ ਜੋਗਿੰਦਰ ਨੂਰਮੀਤ ਦੀ ਪੁਸਤਕ ” ਨਜ਼ਰ ਤੋਂ ਸੁਪਨਿਆਂ ਤੱਕ ” ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ।

Facebook Comments

Trending

Copyright © 2020 Ludhiana Live Media - All Rights Reserved.