ਦੁਰਘਟਨਾਵਾਂ

ਕਾਰ-ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ ਦੌਰਾਨ ਸਕੂਟਰ ਸਵਾਰ ਵਿਅਕਤੀ ਨੇ ਤੋੜਿਆ ਦਮ

Published

on

ਲੁਧਿਆਣਾ : ਮੰਗਲਵਾਰ ਦੁਪਹਿਰ ਸਵਾ 2 ਵਜੇ ਦੇ ਕਰੀਬ ਲੁਧਿਆਣਾ ਮਲੇਰਕੋਟਲਾ ਰੋਡ ‘ਤੇ ਪੈਂਦੇ ਜੀਐੱਨਈ ਕਾਲਜ ਦੇ ਬਿਲਕੁਲ ਸਾਹਮਣੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਦੌਰਾਨ ਗਿੱਲ ਪਿੰਡ ਦੇ ਰਹਿਣ ਵਾਲੇ ਨੌਜਵਾਨ ਨਿਸ਼ਾਨ (25) ਨੇ ਦਮ ਤੋੜ ਦਿੱਤਾ।

ਜਾਣਕਾਰੀ ਦਿੰਦਿਆਂ ਮੌਕੇ ‘ਤੇ ਮੌਜੂਦ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਵਾ ਕੁ ਦੋ ਵਜੇ ਦੇ ਕਰੀਬ ਇਕ ਸੈਂਟਰੋ ਕਾਰ ਗ਼ਲਤ ਪਾਸਿਓਂ ਲੁਧਿਆਣਾ ਵੱਲੋਂ ਆ ਰਹੀ ਸੀ। ਜੀਐਨਈ ਕਾਲਜ ਦੇ ਬਿਲਕੁਲ ਸਾਹਮਣੇ ਕਾਰ ਤੇ ਮਲੇਰਕੋਟਲਾ ਵਾਲੀ ਸਾਈਡ ਤੋਂ ਆ ਰਹੇ ਟਰੱਕ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਹਾਦਸੇ ਦੇ ਦੌਰਾਨ ਗਿੱਲ ਪਿੰਡ ਦਾ ਵਾਸੀ ਸਕੂਟਰ ਸਵਾਰ ਨਿਸ਼ਾਨ ਦੋਵਾਂ ਵਾਹਨਾਂ ਵਿਚਕਾਰ ਫਸ ਗਿਆ। ਪੁਲਿਸ ਇਸ ਸਾਰੇ ਮਾਮਲੇ ਦੀ ਪੜਤਾਲ ਕਰਨ ਵਿਚ ਜੁਟ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.