Connect with us

ਦੁਰਘਟਨਾਵਾਂ

ਨਹਿਰ ‘ਚ ਡਿੱਗੀ ਤੇਜ਼ ਰਫ਼ਤਾਰ ਸਵਿਫਟ ਕਾਰ, ਮਹਿਲਾ ਤੇ ਚਾਲਕ ਵਾਲ-ਵਾਲ ਬਚੇ

Published

on

A high-speed Swift car fell into the canal, the woman and the driver escaped unhurt

ਲੁਧਿਆਣਾ : ਲੁਧਿਆਣਾ ਦੇ ਨੇੜੇ ਰਾੜਾ ਸਾਹਿਬ ਨਹਿਰ ‘ਚ ਇਕ ਕਾਰ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀ ਰਫਤਾਰ ਤੇਜ਼ ਸੀ, ਜਿਸ ਕਰਨ ਇਹ ਹਾਦਸਾ ਵਾਪਰਿਆ। ਕਾਰ ਵਿਚ ਇੱਕ ਮਹਿਲਾਂ ਅਤੇ ਮਰਦ ਸਵਾਰ ਸੀ। ਵਿਅਕਤੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਕਾਰ ‘ਤੇ ਕਾਬੂ ਨਹੀਂ ਰੱਖ ਸਕਿਆ। ਜਿਸ ਕਾਰਨ ਕਾਰ ਹਵਾ ਵਿੱਚ ਉੱਛਲਦੀ ਹੋਈ ਨਹਿਰ ਵਿੱਚ ਜਾ ਡਿੱਗੀ।

A high-speed Swift car fell into the canal, the woman and the driver escaped unhurt

ਜਾਣਕਾਰੀ ਅਨੁਸਾਰ ਰੌਲਾ ਪੈਣ ‘ਤੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਰਾਹਗੀਰਾਂ ਨੇ ਡੁੱਬ ਰਹੇ ਦੋਵਾਂ ਵਿਅਕਤੀਆਂ ਨੂੰ ਬਾਹਰ ਕੱਢਿਆ। ਜਿਸ ‘ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਅਧਿਕਾਰੀਆਂ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਦੋਵਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਪਾਇਲ ਭੇਜ ਦਿੱਤਾ ਗਿਆ। ਇਸ ਹਾਦਸੇ ‘ਚ ਜ਼ਖਮੀ ਨੌਜਵਾਨ ਦਾ ਨਾਂ ਧਰਮਵੀਰ ਪਿੰਡ ਖਟੜਾ ਦਾ ਰਹਿਣ ਵਾਲਾ ਹੈ। ਕਾਰ ਵਿੱਚ ਉਸਦੇ ਨਾਲ ਬੈਠੀ ਔਰਤ ਪਿੰਡ ਭੀਖੀ ਦੀ ਵਸਨੀਕ ਹੈ।

Facebook Comments

Trending