ਲੁਧਿਆਣਾ : ਕੱਪੜਾ ਫੈਕਟਰੀ ‘ਚ ਸੋਫੇ ਬਣਾਉਣ ਆਏ ਦੋ ਵਿਅਕਤੀ ਫੈਕਟਰੀ ਵਿਚ ਪਏ ਕੀਮਤੀ ਥਾਨ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਸੁਰਜੀਤ ਨਗਰ ਗਿਆਸਪੁਰਾ ਦੇ ਵਾਸੀ ਰਣਜੋਧ ਸਿੰਘ ਦੇ ਬਿਆਨਾਂ ਉਪਰ ਬਿਜਨੌਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਅਤੇ ਮੁਹੰਮਦ ਸ਼ਹਿਨਵਾਜ਼ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਥਾਣਾ ਡਾਬਾ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਣਜੋਧ ਸਿੰਘ ਨੇ ਦੱਸਿਆ ਕਿ ਐਮਜੇਕੇ ਨਗਰ ਵਿਚ ਉਨ੍ਹਾਂ ਦੀ ਕੱਪੜੇ ਦੀ ਫੈਕਟਰੀ ਹੈ। ਰਣਜੋਧ ਸਿੰਘ ਨੇ ਦੋਵਾਂ ਮੁਲਜ਼ਮਾਂ ਨੂੰ ਫੈਕਟਰੀ ‘ਚ ਸੋਫੇ ਬਣਾਉਣ ਲਈ ਬੁਲਾਇਆ ਸੀ। ਕੁਝ ਦਿਨਾਂ ਬਾਅਦ ਜਦ ਰਣਜੋਧ ਸਿੰਘ ਫੈਕਟਰੀ ‘ਚ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਫੈਕਟਰੀ ‘ਚੋਂ ਭਾਰੀ ਮਾਤਰਾ ਵਿਚ ਕੱਪੜਾ ਅਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ।
ਪੜਤਾਲ ਕਰਨ ‘ਤੇ ਰਣਜੋਧ ਸਿੰਘ ਨੂੰ ਆਂਢੀਆਂ ਗੁਆਂਢੀਆਂ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਆਟੋ ਵਿਚ ਸਾਮਾਨ ਲੋਡ ਕਰਕੇ ਲੈ ਗਏ ਸਨ । ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਮੁਹੰਮਦ ਇਮਰਾਨ ਅਤੇ ਮੁਹੰਮਦ ਸ਼ਾਹਿਨਵਾਜ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।