ਅਪਰਾਧ

ਵਪਾਰ ਦੇ ਮਾਮਲੇ ‘ਚ 71 ਲੱਖ ਦੀ ਠੱਗੀ ਦੇ ਦੋਸ਼ ਤਹਿਤ ਮੁੰਬਈ ਦੇ ਵਪਾਰੀ ਖ਼ਿਲਾਫ਼ ਕੇਸ ਦਰਜ

Published

on

ਲੁਧਿਆਣਾ : ਵਪਾਰ ਦੇ ਮਾਮਲੇ ‘ਚ 71 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਮੁੰਬਈ ਦੇ ਵਪਾਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਸਾਹਿਬ ਟ੍ਰੇਡਰਜ਼ ਦੇ ਮਾਲਕ ਸਾਹਿਬ ਸਿੰਘ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਤੇ ਇਸ ਸਬੰਧੀ ਪੁਲਿਸ ਨੇ ਮੁੰਬਈ ਦੀ ਫਰਮ ਆਰ.ਐਮ. ਇੰਟਰਪ੍ਰਾਈਜਿਜ਼ ਦੇ ਮਾਲਕ ਰੂਪੇਸ਼ ਬਸੰਤ ਛਿੰਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਉਸ ਪਾਸੋਂ 71 ਲੱਖ ਰੁਪਏ ਮੁੱਲ ਦਾ ਮਾਲ ਮੰਗਵਾਇਆ ਸੀ, ਪਰ ਬਾਅਦ ਵਿਚ ਕਥਿਤ ਦੋਸ਼ੀ ਨੇ ਉਸ ਦੀ ਅਦਾਇਗੀ ਨਹੀਂ ਕੀਤੀ। ਜਦੋਂ ਉਸ ਨੇ ਪੈਸੇ ਮੰਗੇ ਤਾਂ ਕਥਿਤ ਦੋਸ਼ੀ ਫੋਨ ‘ਤੇ ਧਮਕੀਆਂ ਦੇਣ ਲੱਗ ਪਿਆ। ਇਸ ‘ਤੇ ਉਸਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ।

Facebook Comments

Trending

Copyright © 2020 Ludhiana Live Media - All Rights Reserved.