ਪੰਜਾਬ ਨਿਊਜ਼

ਪੰਜਾਬ ‘ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ ਜਾਰੀ ਕੀਤਾ ਭਾਰੀ ਬਾਰਿਸ਼ ਦਾ Yellow Alert

Published

on

ਲੁਧਿਆਣਾ : ਪੰਜਾਬ ‘ਚ ਕਮਜ਼ੋਰ ਲੱਗ ਰਹੇ ਮਾਨਸੂਨ ਨੇ ਜ਼ੋਰ ਫੜ੍ਹਨਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਲੁਧਿਆਣਾ ਸਮੇਤ ਸੂਬੇ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪਿਆ। ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਕਈ ਇਲਾਕਿਆਂ ’ਚ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਵਲੋਂ ਸੂਬੇ ’ਚ 9 ਜੁਲਾਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 6 ਤੋਂ 9 ਜੁਲਾਈ ਨੂੰ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਵੇਗਾ।

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ ਪਿਆ। ਇਸ ’ਚ ਟਿਬਰੀ ਵਿਖੇ 12 ਸੈਂਟੀਮੀਟਰ, ਹੁਸ਼ਿਆਰਪੁਰ 10 ਸੈਂਟੀਮੀਟਰ, ਧਾਰੀਵਾਲ ਤੇ ਗੁਰਦਾਸਪੁਰ 9 ਸੈਂਟੀਮੀਟਰ, ਆਦਮਪੁਰ 6 ਸੈਂਟੀਮੀਟਰ, ਅੰਮ੍ਰਿਤਸਰ, ਤਰਨਤਾਰਨ, ਜ਼ੀਰਾ, ਅਜਨਾਲਾ ਅਤੇ ਨਾਭਾ ਵਿਖੇ 5 ਸੈਂਟੀਮੀਟਰ, ਭਾਦਸੋਂ, ਜੰਡਿਆਲਾ, ਵਲਟੋਹਾ, ਪਟਿਆਲਾ ਵਿਖੇ 3 ਸੈਂਟੀਮੀਟਰ, ਲੁਧਿਆਣਾ ਵਿਖੇ 8.1 ਸੈਂਟੀਮੀਟਰ ਬਾਰਿਸ਼ ਹੋਈ।

ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ, ਸਰਹਿੰਦ, ਮਾਧੋਪੁਰ ਸਮੇਤ ਵੱਖ-ਵੱਖ ਇਲਾਕਿਆਂ ’ਚ 2 ਤੋਂ 3 ਸੈਂਟੀਮੀਟਰ ਤੱਕ ਮੀਂਹ ਪਿਆ। ਸੂਬੇ ’ਚ ’ਚ ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ਦਾ 35.2 ਡਿਗਰੀ ਸੈਲਸੀਅਸ ਰਿਹਾ। ਕਈ ਜ਼ਿਲ੍ਹਿਆਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਚਲਾ ਗਿਆ। ਸੂਬੇ ’ਚ ਹੋਈ ਤੇਜ਼ ਬਾਰਸ਼ ਕਾਰਨ ਕਈ ਜਗ੍ਹਾ ਮਾਲੀ ਨੁਕਸਾਨ ਦੀਆਂ ਸੂਚਨਾਵਾਂ ਮਿਲੀਆਂ ਹਨ। ਕਈ ਥਾਈਂ ਨਹਿਰਾਂ ਤੇ ਸੂਇਆਂ ’ਚ ਪਾੜ ਪੈਣ ਕਾਰਨ ਪਾਣੀ ਖੇਤਾਂ ’ਚ ਚਲਾ ਗਿਆ, ਜਿਸ ਨਾਲ ਫ਼ਸਲਾਂ ਦਾ ਵੀ ਨੁਕਸਾਨ ਹੋਇਆ ਹੈ।

Facebook Comments

Trending

Copyright © 2020 Ludhiana Live Media - All Rights Reserved.