Connect with us

ਅਪਰਾਧ

ਲੁਧਿਆਣਾ ‘ਚ ਜਿਊਲਰੀ ਦੀ ਦੁਕਾਨ ‘ਚ ਵੱਡੀ ਲੁੱਟ, ਚੋਰਾਂ ਨੇ ਪਿਛਲੀ ਕੰਧ ਪਾੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Published

on

A big robbery in a jewelery shop in Ludhiana, the thieves broke the back wall and carried out the incident.

ਲੁਧਿਆਣਾ : ਲੁਧਿਆਣਾ ਦੇ ਨੂਰਵਾਲਾ ਰੋਡ ‘ਤੇ ਸਥਿਤ ਜਿਊਲਰੀ ਦੀ ਦੁਕਾਨ ‘ਤੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਦੁਕਾਨ ‘ਚ ਵੜ ਕੇ ਤਿਜੌਰੀ ਨੂੰ ਗੈਸ ਕਟਰ ਅਤੇ ਸੱਬਲਾਂ ਨਾਲ ਤੋੜਿਆ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਅਸ਼ੀਦ ਘੋਸ਼ ਨੇ ਦੱਸਿਆ ਕਿ ਉਸ ਦੀ 20 ਤੋਂ 22 ਸਾਲ ਪੁਰਾਣੀ ਜਿਊਲਰੀ ਦੀ ਦੁਕਾਨ ਹੈ।

ਉਸ ਨੇ ਦੱਸਿਆ ਕਿ ਜਦੋਂ ਉਹ ਵੀਰਵਾਰ ਸਵੇਰੇ 7 ਵਜੇ ਦੁਕਾਨ ‘ਤੇ ਆਇਆ ਤਾਂ ਦੇਖਿਆ ਕਿ ਸੇਫ ਦੇ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ ਦੇ ਸਾਰੇ ਗਹਿਣੇ ਗਾਇਬ ਸਨ। ਇਸ ਤੋਂ ਇਲਾਵਾ ਦੁਕਾਨ ਦਾ ਡੀ. ਵੀ. ਆਰ. ਵੀ ਗਾਇਬ ਸੀ। ਉਸ ਨੇ ਦੱਸਿਆ ਕਿ ਚੋਰ ਦੁਕਾਨ ਦੀ ਕੰਧ ਨੂੰ ਪਿੱਛਿਓਂ ਤੋੜ ਕੇ ਅੰਦਰ ਵੜੇ ਅਤੇ ਸੇਫ ਤੋੜ ਕੇ ਸਭ ਕੁੱਝ ਲੈ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਦਾ 50 ਤੋਂ 60 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

Facebook Comments

Trending