ਪੰਜਾਬ ਨਿਊਜ਼
2 ਅਕਤੂਬਰ ਨੂੰ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ
Published
2 years agoon

2 ਅਕਤੂਬਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਨਵੇਂ ਬਣੇ ਵਾਰਡ ਦਾ ਉਦਘਾਟਨ ਕਰਨਗੇ। ਇਸ ਨਵੇਂ ਵਾਰਡ ਦੇ ਉਦਘਾਟਨ ਅਤੇ ਮਾਨ ਸਰਕਾਰ ਵੱਲੋਂ ਸੂਬੇ ਦੇ ਜਨ ਸਿਹਤ ਖੇਤਰ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਦੱਸਿਆ ਕਿ ਸੀ.ਐੱਮ. ਮਾਨ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਕਰਨਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਅਤੇ ਸੀਐਮ ਦੀ ਯੋਗਸ਼ਾਲਾ ਦੀ ਸਫਲਤਾ ਤੋਂ ਬਾਅਦ ਇਹ ਇਸ ਦਿਸ਼ਾ ਵਿਚ ਇਕ ਹੋਰ ਕਦਮ ਹੈ। ਮਾਤਾ ਕੌਸ਼ੱਲਿਆ ਹਸਪਤਾਲ ਦੇ ਇਸ ਨਵੇਂ ਵਾਰਡ ਵਿੱਚ 66 ਨਵੇਂ ਬੈੱਡ ਹੋਣਗੇ ਜਿਸ ਵਿੱਚ ਵੈਂਟੀਲੇਟਰ ਅਤੇ ਕਾਰਡੀਆਕ ਮਾਨੀਟਰ ਬੈੱਡ ਵੀ ਹੋਣਗੇ। ਉਨ੍ਹਾਂ ਕਿਹਾ ਕਿ ਮੁੱਢਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੋਂ ਬਾਅਦ ਸਾਡੀ ਸਰਕਾਰ ਦਾ ਅਗਲਾ ਟੀਚਾ ਸੈਕੰਡਰੀ ਸਿਹਤ ਸੰਭਾਲ ਨੂੰ ਵੀ ਮਜ਼ਬੂਤ ਕਰਨਾ ਹੈ।
ਇਸ ਲਈ ਸਾਡੇ ਕੋਲ 550 ਕਰੋੜ ਦਾ ਬਜਟ ਹੈ, ਜੋ ਜ਼ਿਲ੍ਹਾ ਹਸਪਤਾਲਾਂ, ਸਬ ਡਿਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ‘ਤੇ ਖਰਚ ਕੀਤਾ ਜਾਵੇਗਾ। ਇਨ੍ਹਾਂ ਹਸਪਤਾਲਾਂ ਵਿੱਚ ਐਮਰਜੈਂਸੀ ਬਲਾਕ, ਸੀਟੀ ਸਕੈਨ, ਐਮਆਰਆਈ, ਵੈਂਟੀਲੇਟਰ, ਕਾਰਡੀਅਕ ਮਾਨੀਟਰ ਬੈੱਡ ਆਦਿ ਦੇ ਨਾਲ ਲੈਸ ਹੋਣਗੇ।ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ 19 ਜ਼ਿਲ੍ਹਾ ਹਸਪਤਾਲ, 6 ਸਬ ਡਵੀਜ਼ਨ ਹਸਪਤਾਲ ਅਤੇ 40 ਕਮਿਊਨਿਟੀ ਹੈਲਥ ਕੇਅਰ ਸੈਂਟਰਾਂ ਨੂੰ ਅਪਡੇਟ ਕਰਨ ਲਈ ਪਛਾਣ ਕੀਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਲਦੀ ਹੀ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਆਧੁਨਿਕ ਆਪ੍ਰੇਸ਼ਨ ਥੀਏਟਰ, ਲੇਬਰ ਰੂਮ ਅਤੇ ਐਮਰਜੈਂਸੀ ਬਲਾਕ ਹੋਣਗੇ ਜਿਸ ਨਾਲ ਇਨਫੈਕਸ਼ਨ ਦੀਆਂ ਸੰਭਾਵਨਾਵਾਂ ਵਿੱਚ ਕਾਫੀ ਕਮੀ ਆਵੇਗੀ ਅਤੇ ਕਈ ਜਾਨਾਂ ਬਚ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਸਾਰੇ ਕਮਰੇ ਏਅਰ ਕੰਡੀਸ਼ਨਡ ਵੀ ਹੋਣਗੇ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਡਿਜ਼ੀਟਲ ਤੌਰ ‘ਤੇ ਵੀ ਕਾਰਜਸ਼ੀਲ ਹੋਣਗੇ।
You may like
-
CM ਮਾਨ ਦਾ ਡਰੀਮ ਪ੍ਰੋਜੈਕਟ ਇਸ ਸਾਲ ਹੋਵੇਗਾ ਪੂਰਾ, ਲੋਕਾਂ ਨੂੰ ਮਿਲੇਗਾ ਵੱਡਾ ਤੋਹਫਾ
-
ਪੈਰਿਸ ਓਲੰਪਿਕ ਦੇ ਖਿਡਾਰੀਆਂ ਨੂੰ CM Maan ਕਰਨਗੇ ਸਨਮਾਨਿਤ, ਵੰਡਣਗੇ ਇਨਾਮੀ ਰਾਸ਼ੀ
-
ਹੁਸ਼ਿਆਰਪੁਰ ਪਹੁੰਚੇ CM ਮਾਨ, ਵਣ ਮਹੋਤਸਵ ਸਮਾਗਮ ‘ਚ ਪ੍ਰਦਰਸ਼ਨੀ ਦਾ ਲਿਆ ਜਾਇਜ਼ਾ
-
ਸੀਐਮ ਕੇਜਰੀਵਾਲ ਨੇ ਕੋਰਟ ਤੋਂ ਜ਼ਮਾਨਤ ਮੰਗੀ ਤਾਂ ਈਡੀ ਨੇ ਪੁੱਛਿਆ- ਸਿਹਤ ਖਰਾਬ ਹੈ ਤਾਂ ਪ੍ਰਚਾਰ ਕਿਵੇਂ?
-
ਮਸ਼ਹੂਰ ਲੇਖਕ ਸੁਰਜੀਤ ਪਾਤਰ ਦੇ ਅੰ.ਤਿਮ ਸੰ.ਸਕਾਰ ‘ਤੇ CM ਮਾਨ ਹੋਏ ਭਾਵੁਕ : ਤਸਵੀਰਾਂ
-
ਸੁਪਰੀਮ ਕੋਰਟ ਨੇ CM ਕੇਜਰੀਵਾਲ ਨੂੰ ਦਿੱਤੀ ਵੱਡੀ ਰਾਹਤ, 1 ਜੂਨ ਤੱਕ ਮਿਲੀ ਅੰਤਰਿਮ ਜ਼ਮਾਨਤ