Connect with us

ਪੰਜਾਬ ਨਿਊਜ਼

ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਸਕੂਲਾਂ ਦਾ ਸਮਾਂ ਬਦਲਿਆ

Published

on

Very important news for students, school timings have changed

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ 3 ਅਕਤੂਬਰ ਤੋਂ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਰਿਹਾ ਹੈ। 1 ਅਕਤੂਬਰ ਨੂੰ ਐਤਵਾਰ ਹੈ ਅਤੇ 2 ਅਕਤੂਬਰ ਨੂੰ ਗਾਂਧੀ ਜੈਅੰਤੀ ਦੀ ਛੁੱਟੀ ਰਹੇਗੀ, ਇਸ ਲਈ ਇਹ ਹੁਕਮ ਮੰਗਲਵਾਰ ਮਤਲਬ 3 ਅਕਤੂਬਰ ਤੋਂ ਲਾਗੂ ਹੋਣਗੇ।

ਇਸ ਦੇ ਤਹਿਤ ਪ੍ਰਾਇਮਰੀ , ਮਿਡਲ, ਹਾਈ ਅਤੇ ਸੀਨੀਅਰ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗਾ। ਇਹ ਸਮਾਂ 31 ਅਕਤੂਬਰ ਤੱਕ ਲਾਗੂ ਹੋਵੇਗਾ। 1 ਨਵੰਬਰ ਤੋਂ 29 ਫਰਵਰੀ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ, ਜਦੋਂਕਿ ਮਿਡਲ, ਹਾਈ ਅਤੇ ਸੀਨੀਅਰ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਰਹੇਗਾ।

Facebook Comments

Trending