ਪੰਜਾਬੀ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਕਰਵਾਇਆ ਗਿਆ ਦਸਤਾਰ ਸਜਾਓ ਮੁਕਾਬਲਾ
Published
2 years agoon
ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ,ਦਾਦ, ਲੁਧਿਆਣਾ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਤੋਂ ਲੈ ਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਦਸਤਾਰ ਮੁਕਾਬਲਾ ਚਾਰ ਇੰਟਰ ਹਾਊਸ ਵਿਚਕਾਰ ਹੋਇਆ। ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਸਮਰਪਿਤ ਸਿੰਘ ਭਗਤ ਪੂਰਨ ਸਿੰਘ ਤੋਂ ਰਿਹਾ। ਦੂਜਾ ਸਥਾਨ ਸਮਰਪਿਤ ਸਿੰਘ ਭਾਈ ਮਤੀ ਦਾਸ ਹਾਊਸ ਤੋਂ ਰਿਹਾ ਅਤੇ ਤੀਜਾ ਸਥਾਨ ਗੁਰਜੋਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਤੋਂ ਰਿਹਾ ।
ਜਮਾਤ ਛੇਵੀਂ ਤੋਂ ਲੈ ਕੇ ਅੱਠਵੀਂ ਵਿੱਚ ਪਹਿਲੇ ਸਥਾਨ ਤੇ ਬਲਰਾਜ ਸਿੰਘ ਭਾਈ ਮਤੀ ਦਾਸ ਹਾਊਸ ਤੋਂ ਰਿਹਾ। ਦੂਜਾ ਸਥਾਨ ਪਵਿੱਤਰ ਸਿੰਘ ਪੁਨੀਤ ਭਗਤ ਪੂਰਨ ਸਿੰਘ ਹਾਊਸ ਤੋਂ ਰਿਹਾ ਅਤੇ ਤੀਜਾ ਸਥਾਨ ਰਵਨੀਤ ਸਿੰਘ ਭਾਈ ਮਤੀ ਦਾਸ ਹਾਊਸ ਤੋਂ ਰਿਹਾ। 9ਵੀਂ ਅਤੇ 10ਵੀਂ ਵਿੱਚ ਪ੍ਰਭੁਨੂਰ ਸਿੰਘ ਪਹਿਲਾ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਰਿਹਾ। ਪ੍ਰਭਜੋਤ ਸਿੰਘ ਦੂਜਾ ਸਥਾਨ ਭਾਈ ਮਤੀ ਦਾਸ ਹਾਊਸ ਤੋਂ ਰਿਹਾ ਅਤੇ ਹਰਵੀਰ ਪ੍ਰਤਾਪ ਸਿੰਘ ਤੀਜਾ ਸਥਾਨ ਭਾਈ ਵੀਰ ਸਿੰਘ ਹਾਊਸ ਤੋਂ ਰਿਹਾ।
ਜਮਾਤ 11ਵੀਂ ਸਾਇੰਸ ਤੋ ਏਕਨੂਰ ਸਿੰਘ ਪਹਿਲਾ ਸਥਾਨ ,ਭਾਈ ਵੀਰ ਸਿੰਘ ਹਾਊਸ ਤੋਂ ਰਿਹਾ ਅਤੇ ਸਹਿਜਵੀਰ ਸਿੰਘ, ਦੂਜਾ ਸਥਾਨ 12ਵੀਂ (ਆਰਟਸ) ਭਾਈ ਵੀਰ ਸਿੰਘ ਤੋਂ ਰਿਹਾ। ਇਸ ਮੁਕਾਬਲੇ ਦੇ ਅੰਤ ਦੇ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਅਰਚਨਾ ਸ੍ਰੀਵਾਸਤ ਨੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਹਨਾਂ ਨੂੰ ਹਾਰਦਿਕ ਵਧਾਈ ਦਿੱਤੀ।
You may like
-
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ‘ਚ ਮਨਾਇਆ ਗਿਆ ਤੀਆਂ ਦਾ ਮੇਲਾ
-
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਆਜ਼ਾਦੀ ਦਿਵਸ
-
GGSP ਸਕੂਲ ‘ਚ ਲਗਾਇਆ ਟਰੈਫਿਕ ਨਿਯਮ ਪਾਲਣਾ ਦਾ ਟ੍ਰੇਨਿੰਗ ਪ੍ਰੋਗਰਾਮ
-
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਦਸ ਰੋਜ਼ਾ ਸਮਰ ਕੈਂਪ ਹੋਇਆ ਸਮਾਪਤ
-
ਸਪਰਿੰਗ ਡੇਲ ਸਕੂਲ ਵਿਖੇ ਕਰਵਾਏ ਇੰਟਰ ਹਾਊਸ ਮੈਥਸ ਪ੍ਰਸ਼ਨੋਤਰੀ ਮੁਕਾਬਲੇ
-
ਵਿਦਿਆਰਥੀਆਂ ਨੇ ਮਾਰਸ਼ਲ ਆਰਟ ‘ਚ ਜਿਤਿਆ ਗੋਲਡ ਮੈਡਲ
