ਪੰਜਾਬ ਨਿਊਜ਼
ਸਿੱਖਿਆ ਵਿਭਾਗ ਨੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਲਿਆ ਇਹ ਅਹਿਮ ਫ਼ੈਸਲਾ
Published
2 years agoon

ਲੁਧਿਆਣਾ : ਸਿੱਖਿਆ ਵਿਭਾਗ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਬੱਚਿਆਂ ਦਾ ਮਿਡ-ਡੇ-ਮੀਲ ਬਣਾਉਣ ਲਈ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਨਾ ਕਰਨ ਨੂੰ ਕਿਹਾ ਹੈ। ਦੱਸ ਦੇਈਏ ਕਿ ਸਕੂਲਾਂ ’ਚ ਮਿਡ-ਡੇ-ਮੀਲ ਖਾਣਾ ਤਿਆਰ ਕਰਨ ਅਤੇ ਪਰੋਸਣ ਲਈ ਆਮ ਤੌਰ ’ਤੇ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਐਲੂਮੀਨੀਅਮ ਇਕ ਜ਼ਹਿਰੀਲੀ ਧਾਤੂ ਹੈ ਅਤੇ ਲੰਬੇ ਸਮੇਂ ਤੱਕ ਇਸ ਦੇ ਸੰਪਰਕ ’ਚ ਰਹਿਣ ਨਾਲ ਸਿਹਤ ’ਤੇ ਉਲਟ ਅਸਰ ਪੈ ਸਕਦਾ ਹੈ।
ਇਸ ਨਿਰਦੇਸ਼ ਨੂੰ ਜਾਰੀ ਕਰਦੇ ਹੋਏ ਸਕੂਲ ਸਿੱਖਿਆ ਵਿਭਾਗ ਨੇ ਸਕੂਲ ਦੀ ਰਸੋਈ ਵਿਚ ਸਿਹਤ ਪ੍ਰਤੀ ਜਾਗਰੂਕ ਪ੍ਰਥਾਵਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ ਹੈ। ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਤੋਂ ਬਚ ਕੇ ਵਿਭਾਗ ਨੂੰ ਸੁਰੱਖਿਅਤ ਬਦਲ ਅਪਣਾਉਣ ਨੂੰ ਹੱਲਾਸ਼ੇਰੀ ਦੇਣ ਅਤੇ ਇਹ ਯਕੀਨੀ ਬਣਾਉਣ ਦੀ ਉਮੀਦ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਸਕੂਲ ਦੌਰਾਨ ਸਿਹਤਮੰਦ ਅਤੇ ਸੁਰੱਖਿਅਤ ਖਾਣਾ ਮਿਲੇ।
ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਵਿਦਿਆਰਥੀਆਂ ਦੀ ਸਿਹਤ ’ਤੇ ਪੈਣ ਵਾਲੇ ਬੁਰੇ ਅਸਰਾਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਐਲੂਮੀਨੀਅਮ ਦੇ ਭਾਂਡਿਆਂ ’ਚ ਨਿਯਮ ਨਾਲ ਖਾਣਾ ਨਾ ਬਣਾਇਆ ਜਾਵੇ। ਸਕੂਲ ’ਚ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਲਈ ਯਤਨ ਸ਼ੁਰੂ ਕੀਤੇ ਜਾਣ ਤਾਂ ਕਿ ਸਕੂਲ ਵਿਚ ਖਾਣਾ ਅਤੇ ਖਾਣਾ ਬਣਾਉਣ ਦੇ ਭਾਂਡਿਆਂ ਤੋਂ ਐਲੂਮੀਨੀਅਮ ਦੇ ਨੁਕਸਾਨਦੇਹ ਅਸਰ ਤੋਂ ਬਚਾਇਆ ਜਾ ਸਕੇ।
ਇਕ ਰਿਸਰਚ ਮੁਤਾਬਕ ਐਲੂਮੀਨੀਅਮ ਦੇ ਭਾਂਡਿਆਂ ’ਚ ਪੱਕਿਆ ਜਾਂ ਜ਼ਿਆਦਾ ਦੇਰ ਤੱਕ ਰੱਖਿਆ ਹੋਇਆ ਖਾਣਾ ਖਾਣ ਨਾਲ ਅਲਜ਼ਾਈਮਰ, ਟੀ. ਬੀ., ਕਿਡਨੀ ਫੇਲ, ਅਸਕੀ ਰੋਗ (ਜਿਵੇਂ ਆਸਟਯੋਪੋਰੋਸਿਸ), ਅੱਖਾਂ ਦੀਆਂ ਬੀਮਾਰੀਆਂ, ਅਤਿਸਾਰ, ਅਤਿ ਅਮਲਤਾ, ਖੱਟੇ ਡਕਾਰ, ਪੇਟ ਵਿਚ ਦਰਦ, ਕੋਲਾਈਟਿਸ (ਅੰਤੜੀ ਦੀ ਇਨਫੈਕਸ਼ਨ), ਮੂੰਹ ਵਿਚ ਸੋਜ, ਐਕਜ਼ਿਮਾ ਵਰਗੀਆਂ ਬੀਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।
You may like
-
ਮਿਡ ਡੇ ਮੀਲ: ਕੁੱਕ ਕਮ ਹੈਲਪਰਾਂ ਨੂੰ ਲੈ ਕੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ, ਇਹ ਕਰਨੀਆਂ ਪੈਣਗੀਆਂ…
-
ਸਕੂਲਾਂ ‘ਚ ਮਿਡ-ਡੇ-ਮੀਲ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ, ਹੁਣ ਬੱਚਿਆਂ ਨੂੰ ਮਿਲੇਗੀ ਇਹ ਸਿਹਤਮੰਦ ਪਕਵਾਨ
-
ਮਿਡ-ਡੇ-ਮੀਲ ਸਬੰਧੀ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
-
PSEB ਦੇ ਵਿਦਿਆਰਥੀ ਕਿਰਪਾ ਕਰਕੇ ਧਿਆਨ ਦਿਓ…ਇਹ ਕਲਾਸਾਂ ਨੂੰ ਬਦਲ ਦੇਣਗੀਆਂ 29 ਕਿਤਾਬਾਂ
-
ਵਿਦਿਆਰਥੀਆਂ ਲਈ ਖਾਸ ਖਬਰ, PSEB ਨੇ ਜਾਰੀ ਕੀਤਾ ਨੋਟੀਫਿਕੇਸ਼ਨ
-
PSEB ਨੇ ਖੋਲ੍ਹਿਆ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਪੋਰਟਲ, ਫਾਰਮ ਭਰਨ ‘ਚ ਦੇਰੀ ਹੋਣ ‘ਤੇ ਲਗਾਇਆ ਜਾਵੇਗਾ ਭਾਰੀ ਜੁਰਮਾਨਾ