Connect with us

ਪੰਜਾਬ ਨਿਊਜ਼

PSEB ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਜਲਦੀ ਕਰ ਲਵੋ ਇਹ ਕੰਮ

Published

on

Important news for PSEB students, do this work quickly

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ’ਚ ਸਤੰਬਰ ਤੱਕ ਚੱਲਣ ਵਾਲੇ ਦਾਖ਼ਲਾ ਸ਼ਡਿਊਲ ਨੂੰ ਲੈ ਕੇ ਹੁਣ ਲਾਈਨ ਖਿੱਚ ਦਿੱਤੀ ਹੈ। ਇਸ ਲੜੀ ’ਚ ਬੋਰਡ ਨੇ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਐਫੀਲੇਟਿਡ/ਐਸੋਸੀਏਟਿਡ ਸਕੂਲਾਂ ਨੂੰ ਸਾਫ਼ ਕਰ ਦਿੱਤਾ ਹੈ ਕਿ 5ਵੀਂ ਅਤੇ 8ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ’ਚ ਦਾਖ਼ਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਲਈ ਦਾਖ਼ਲੇ ਦੀ ਆਖ਼ਰੀ ਤਾਰੀਖ਼ 31 ਜੁਲਾਈ ਰੱਖੀ ਗਈ ਹੈ।

ਬੋਰਡ ਨੇ ਕਿਹਾ ਕਿ ਹੁਣ ਇਸ ਤਾਰੀਖ਼ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ ਅਤੇ 31 ਜੁਲਾਈ ਹੀ ਸਕੂਲਾਂ ’ਚ ਦਾਖ਼ਲੇ ਦੀ ਆਖ਼ਰੀ ਤਾਰੀਖ਼ ਹੋਵੇਗੀ। ਇਸ ਸਮਾਂ ਸੀਮਾ ’ਚ ਹੋਰ ਵਾਧਾ ਨਹੀਂ ਕੀਤਾ ਜਾ ਸਕਦਾ।

Facebook Comments

Trending