ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਅਤੇ ਗਲੇਸ਼ੀਅਰਾਂ ਤੋਂ ਪਿਘਲ ਕੇ ਆਉਣ ਵਾਲੀ ਬਰਫ ਦੇ ਪਾਣੀ ਦੀ ਮਾਤਰਾ 7000 ਕਿਉੂਸਕ ਗੋਬਿੰਦ ਸਾਗਰ ਝੀਲ ’ਚ ਦਰਜ ਕੀਤਾ ਗਿਆ ਅਤੇ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1630 ਫੁੱਟ ਹੋ ਗਿਆ, ਜਦ ਕਿ ਪਾਣੀ ਆਉਣ ਦੀ ਸਮਰੱਥਾ ਖ਼ਤਰੇ ਦੇ ਨਿਸ਼ਾਨ ਤਕ 1680 ਫੁੱਟ ਮਿੱਥੀ ਗਈ ਹੈ।

ਬੀ. ਬੀ. ਐੱਮ. ਬੀ. ਦੇ ਅਧਿਕਾਰੀਆਂ ਦੀ ਹੋਈ ਮੀਟਿੰਗ ਤੋਂ ਬਾਅਦ 13 ਜੁਲਾਈ ਨੂੰ 13 ਹਜ਼ਾਰ ਕਿਉੂਸਿਕ ਪਾਣੀ ਛੱਡੇ ਜਾਣ ਨੂੰ ਮੁਲਤਵੀ ਕਰ ਦਿੱਤਾ। ਬੀ. ਬੀ. ਐੱਮ. ਬੀ. ਦੇ ਇਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਕਰ ਕੀਤਾ ਗਿਆ ਹੈ ਕਿ ਹੁਣ ਭਾਖੜਾ ਡੈਮ ਤੋਂ ਸਤਲੁਜ ਦਰਿਆ ’ਚ ਅਗਲੇ 3 ਦਿਨ ਵਾਧੂ ਪਾਣੀ ਨਹੀਂ ਛੱਡਿਆ ਜਾਵੇਗਾ।
ਇਸ ਸਬੰਧੀ ਸੂਚਨਾ ਦਿੱਤੀ ਜਾ ਚੁੱਕੀ ਹੈ। ਬੀ. ਬੀ. ਐੱਮ. ਬੀ. ਦੇ ਇਸ ਫ਼ੈਸਲੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਪੰਜਾਬ ਦੇ ਹੇਠਲੇ ਖੇਤਰਾਂ ’ਚ ਪਹਿਲਾਂ ਹੀ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸਤਲੁਜ ’ਚ 13000 ਕਿਉੂਸਿਕ ਪਾਣੀ ਛੱਡੇ ਜਾਣ ਦੀਆਂ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਈਆਂ ਜਾ ਰਹੀਆਂ ਸਨ, ਜਿਨ੍ਹਾਂ ’ਤੇ ਹੁਣ ਵਿਰਾਮ ਲੱਗ ਚੁੱਕਾ ਹੈ।