Connect with us

ਦੁਰਘਟਨਾਵਾਂ

ਬਿਆਸ ਦਰਿਆ ‘ਚ ਡੁੱ/ਬੀ ਮਿਲੀ ਚੰਡੀਗੜ੍ਹ ਤੋਂ ਮਨਾਲੀ ਗਈ PRTC ਦੀ ਬੱਸ

Published

on

Missing PRTC bus conductor found in Manali

ਮਿਲੀ ਜਾਣਕਾਰੀ ਅਨੁਸਾਰ ਮਨਾਲੀ ‘ਚ ਲਾਪਤਾ ਹੋਈ ਪੀ. ਆਰ. ਟੀ. ਸੀ. ਦੀ ਬੱਸ ਮਨਾਲੀ ਨੇੜੇ ਬਿਆਸ ਦਰਿਆ ‘ਚ ਡੁੱਬੀ ਮਿਲੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਡਰਾਈਵਰ ਦੀ ਲਾ/ਸ਼ ਵੀ ਬਰਾਮਦ ਕਰ ਲਈ ਗਈ ਹੈ, ਜਦੋਂ ਕਿ ਕੰਡਕਟਰ ਲਾਪਤਾ ਹੈ। ਜਾਣਕਾਰੀ ਮੁਤਾਬਕ ਪੀ. ਆਰ. ਟੀ. ਸੀ. ਦੀ ਇੱਕ ਬੱਸ ਐਤਵਾਰ ਨੂੰ ਚੰਡੀਗੜ੍ਹ ਡਿਪੂ ਤੋਂ ਮਨਾਲੀ ਗਈ ਸੀ।

ਰਾਹ ‘ਚ ਭਾਰੀ ਮੀਂਹ ਪੈਣ ਕਾਰਨ ਬੱਸ ਮਨਾਲੀ ‘ਚ ਲਾਪਤਾ ਹੋ ਗਈ ਸੀ। ਹੁਣ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਡੁੱਬੀ ਹੋਈ ਇੱਕ ਬੱਸ ਦਿਖਾਈ ਦਿੱਤੀ। ਫਿਲਹਾਲ ਪੁਲਸ ਅਤੇ ਪ੍ਰਸ਼ਾਸਨ ਨੇ ਲਾ/ਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਬੱਸ ਨਹਿਰ ‘ਚੋਂ ਮਿਲੀ ਹੈ, ਉਹ ਪੀ. ਆਰ. ਟੀ. ਸੀ. ਦੀ ਹੀ ਹੈ। ਫਿਲਹਾਲ ਇਸ ਬਾਰੇ ਅਜੇ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ।

Facebook Comments

Trending