ਪੰਜਾਬੀ
ਖਾਲਸਾ ਕਾਲਜ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗਾ ਦਿਵਸ
Published
2 years agoon

ਲੁਧਿਆਣਾ : ਪ੍ਰਾਚੀਨ ਕਾਲ ਤੋਂ ਹੀ ਯੋਗ ਭਾਰਤ ਦੀ ਇੱਕ ਸੱਭਿਆਚਾਰਕ ਵਿਰਾਸਤ ਹੈ। ਇਹ ਭਾਰਤ ਵਿੱਚ ਕਈ ਹਜ਼ਾਰ ਸਾਲਾਂ ਤੋਂ ਅਭਿਆਸ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਸਰੀਰਕ, ਮਾਨਸਿਕ, ਭਾਵਨਾਤਮਕ, ਰੂਹਾਨੀ ਤੰਦਰੁਸਤੀ ਅਤੇ ਸਰੀਰ ਅਤੇ ਮਨ ਦੇ ਤਾਲਮੇਲ ਨਾਲ ਸੰਬੰਧਿਤ ਹੈ।
ਸਮਾਜ ਦੇ ਸਮਾਜਿਕ ਅਤੇ ਮਾਨਸਿਕ ਵਿਕਾਸ ਵੱਲ ਕਦਮ ਵਧਾਉਣ ਦੇ ਉਦੇਸ਼ ਨਾਲ, ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਐਨਸੀਸੀ ਵਿਭਾਗ ਅਤੇ ਯੋਗਾ ਕਲੱਬ ਨੇ 3ਪੀਬੀ ਗਰਲਜ਼ ਬੀਐਨ ਐਨਸੀਸੀ ਲੁਧਿਆਣਾ ਦੇ ਤਾਲਮੇਲ ਨਾਲ ‘9ਵਾਂ ਅੰਤਰਰਾਸ਼ਟਰੀ ਯੋਗ ਦਿਵਸ’ ਮਨਾਉਣ ਲਈ ਇੱਕ ਮੈਗਾ ਸਮਾਗਮ ਦਾ ਆਯੋਜਨ ਕੀਤਾ।.
ਇਹ ਸਮਾਗਮ ਕਾਲਜ ਪ੍ਰਿੰਸੀਪਲ ਡਾ ਇਕਬਾਲ ਕੌਰ, 3 ਪੀਬੀ ਗਰਲਜ਼ ਬੀਐਨ ਐਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਐਚਐਸ ਚੌਹਾਨ, ਕਾਲਜ ਐਸੋਸੀਏਟ ਐਨਸੀਸੀ ਅਫ਼ਸਰ, ਕੈਪਟਨ (ਡਾ) ਪਰਮਜੀਤ ਕੌਰ ਅਤੇ ਸ੍ਰੀਮਤੀ ਮਨਦੀਪ ਕੌਰ (ਮੁਖੀ ਸਰੀਰਕ ਸਿੱਖਿਆ ਵਿਭਾਗ) ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਦਾ ਵਿਸ਼ਾ ‘ਇਕ ਧਰਤੀ, ਇਕ ਪਰਿਵਾਰ ਅਤੇ ਇਕ ਭਵਿੱਖ’ ਸੀ।
ਸ੍ਰੀਮਤੀ ਸੀਮਾ ਰਾਣੀ ਨੇ ਇਸ ਯੋਗਾ ਸਮਾਗਮ ‘ਚ ਸਟਾਫ ਅਤੇ ਕੈਡਿਟਾਂ ਨੇ ਮਿਲ ਕੇ ਵੱਖ-ਵੱਖ ਆਸਣ ਕੀਤੇ ਅਤੇ ਨੌਜਵਾਨਾਂ ਦੇ ਖੂਨ ਵਿੱਚ ਯੋਗ ਦੇ ਫਲਸਫੇ ਬਾਰੇ ਜਾਗਰੂਕਤਾ ਫੈਲਾਈ। ਕੈਡਿਟਾਂ ਨੇ ਸ਼੍ਰੀਮਤੀ ਸੀਮਾ ਰਾਣੀ ਦੀ ਅਗਵਾਈ ਹੇਠ ਵਜਰਾ ਆਸਣ, ਤਾੜਾ ਆਸਣ, ਭੁਜੰਗ ਆਸਣ, ਤ੍ਰਿਕੋਨਾ ਆਸਣ, ਮਕਰ ਆਸਣ, ਸ਼ਵਾ ਆਸਣ, ਸਰਵਾਂਗ ਆਸਣ, ਪ੍ਰਾਣਾਯਾਮ, ਬਾਡੀ ਅਲਾਈਨਮੈਂਟ ਅਤੇ ਐਡਜਸਟਮੈਂਟ ਅਤੇ ਹੋਰ ਬਹੁਤ ਸਾਰੇ ਆਸਣਾਂ ਦਾ ਅਭਿਆਸ ਕੀਤਾ।
You may like
-
ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਨੇ ਐਨਸੀਸੀ ਕੈਡਿਟਾਂ ਦਾ ਕੀਤਾ ਸਨਮਾਨ
-
ਜੈਵ ਵਿਭਿੰਨਤਾ ਦੀ ਪੜਚੋਲ ਅਤੇ ਸੰਭਾਲ ਅੰਤਰਦ੍ਰਿਸ਼ਟੀ ‘ਤੇ ਲਗਾਈ ਸ਼ਾਨਦਾਰ ਪ੍ਰਦਰਸ਼ਨੀ
-
“ਸਾਇੰਸ ਐਂਡ ਟੈਕਨੋਲੋਜੀ ਵਿੱਚ ਉੱਭਰ ਰਹੇ ਰੁਝਾਨ” ਵਿਸ਼ੇ ‘ਤੇ ਕਰਵਾਇਆ ਸਮਾਗਮ
-
“ਫੋਟੋਗ੍ਰਾਫੀ ਸਕਿੱਲਜ਼” ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ
-
ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ਮਨਾਇਆ ਗਿਆ ਸਵੱਛ ਭਾਰਤ ਦਿਵਸ
-
ਖ਼ਾਲਸਾ ਕਾਲਜ ਫ਼ਾਰ ਵਿਮੈਨ ਵਿਖੇ ਕਰਵਾਏ ਗਏ ਅਨੁਵਾਦ ਕਲਾ ਮੁਕਾਬਲੇ