ਅਪਰਾਧ
ਪੰਜਾਬ ਪੁਲਸ ਦੇ ਹੌਲਦਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੀਤਾ ਇਹ ਕਾਂਡ
Published
2 years agoon

ਖੰਨਾ / ਲੁਧਿਆਣਾ : ਖੰਨਾ ‘ਚ ਬੁੱਧਵਾਰ ਰਾਤ ਕਰੀਬ 10 ਵਜੇ ਨੈਸ਼ਨਲ ਹਾਈਵੇ ‘ਤੇ ਚੋਰੀ ਦੀ ਵੱਡੀ ਵਾਰਦਾਤ ਵਾਪਰੀ, ਜਿਸ ਨਾਲ ਪੁਲਸ ਦੀ ਕਾਰਗੁਜ਼ਾਰੀ ‘ਤੇ ਮੁੜ ਤੋਂ ਸਵਾਲ ਖੜ੍ਹੇ ਹੋ ਗਏ ਹਨ। ਦਰਅਸਲ ਪੰਜਾਬ ਪੁਲਸ ਦੇ ਹੌਲਦਾਰ ਦੀ ਬ੍ਰੀਜਾ ਕਾਰ ਦਾ ਸ਼ੀਸ਼ਾ ਤੋੜ ਕੇ ਇੱਕ ਸੂਟਕੇਸ ਚੋਰੀ ਕਰ ਲਿਆ ਗਿਆ। ਸੂਟਕੇਸ ਵਿੱਚ ਕਰੀਬ 30 ਤੋਲੇ ਸੋਨਾ, 2 ਲੱਖ ਰੁਪਏ ਅਤੇ ਹੋਰ ਸਾਮਾਨ ਸੀ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਸ ਜਾਂਚ ‘ਚ ਲੱਗ ਗਈ।
ਹੌਲਦਾਰ ਕੁਲਦੀਪ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਹ ਜਗਰਾਓਂ ਤੋਂ ਸਰਹਿੰਦ ਨੂੰ ਜਾ ਰਹੇ ਸੀ। ਖੰਨਾ ਵਿਖੇ ਮਿਠਾਈ ਖਰੀਦਣ ਲਈ ਬੀਕਾਨੇਰ ਸਵੀਟਸ ਕੋਲ ਰੁਕੇ। ਫਿਰ ਜਦੋਂ ਉਹ ਕਾਰ ਵਿਚ ਬੈਠਣ ਲੱਗੇ ਤਾਂ ਦੇਖਿਆ ਕਿ ਪਿਛਲੀ ਸੀਟ ਤੋਂ ਸੂਟਕੇਸ ਗਾਇਬ ਸੀ ਅਤੇ ਪਿਛਲੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਗੁਰਵਿੰਦਰ ਕੌਰ ਅਨੁਸਾਰ ਉਸਦੇ ਲੜਕੇ ਦਾ ਵਿਆਹ ਨਵੰਬਰ ਵਿੱਚ ਹੈ। ਇਸ ਲਈ ਉਨ੍ਹਾਂ ਨੇ ਸੋਨੇ ਦੇ ਗਹਿਣੇ ਪਹਿਲਾਂ ਹੀ ਖ਼ਰੀਦ ਲਏ ਸਨ।
ਦੂਜੇ ਪਾਸੇ ਪੁਲਸ ਵੀ ਇਸ ਘਟਨਾ ਨੂੰ ਲੈ ਕੇ ਦੁਚਿੱਤੀ ਵਿੱਚ ਹੈ। ਸਿਟੀ ਥਾਣਾ 1 ਦੇ ਐੱਸ.ਐੱਚ.ਓ. ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪਹਿਲੀ ਨਜ਼ਰ ਤੋਂ ਮਾਮਲਾ ਸ਼ੱਕੀ ਨਜ਼ਰ ਆ ਰਿਹਾ ਹੈ। ਕਿਉਂਕਿ ਸਫ਼ਰ ਦੌਰਾਨ ਇੰਨਾ ਸੋਨਾ ਆਪਣੇ ਨਾਲ ਲੈ ਕੇ ਜਾਣਾ ਸਮਝਦਾਰੀ ਦੀ ਗੱਲ ਨਹੀਂ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਜਿੱਥੇ ਇਹ ਘਟਨਾ ਵਾਪਰੀ ਉੱਥੇ ਕੋਈ ਕੈਮਰਾ ਨਹੀਂ ਲੱਗਾ ਹੈ। ਰੋਡ ਉਪਰ ਬਾਕੀ ਕੈਮਰੇ ਦੇਖੇ ਜਾ ਰਹੇ ਹਨ। ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
You may like
-
ਲੱਖਾਂ ਦੀ ਧੋਖਾਧੜੀ ਦਾ ਦੋਸ਼, 3 ਖਿਲਾਫ਼ ਮਾਮਲਾ ਦਰਜ
-
ਦਾਣਾ ਮੰਡੀ ‘ਚ ਲੁੱ.ਟ ਦੀ ਵੱਡੀ ਵਾ/ਰਦਾਤ, 5 ਦੋਸ਼ੀ ਗ੍ਰਿਫਤਾਰ
-
ਲੁਧਿਆਣਾ ਦੇ ਇਸ ਇਲਾਕੇ ‘ਚ ਦਹਿਸ਼ਤ ਦਾ ਮਾਹੌਲ, CCTV ਕੈਮਰੇ ਨੇ ਖੋਲ੍ਹਿਆ ਰਾਜ਼
-
ਇਸ ਬੇਕਰੀ ‘ਚ 14 ਸਾਲ ਦੇ ਨਾਬਾਲਗ ਨਾਲ ਕੀਤਾ ਇਹ ਕੰਮ….
-
ਲੁਧਿਆਣਾ ‘ਚ ਵੱਡੀ ਵਾ/ਰਦਾਤ, ਸੜਕ ਵਿਚਕਾਰ ਸ਼ਰੇਆਮ ਲੁੱਟਿਆ ਕਾਰੋਬਾਰੀ
-
ਲੜਕੇ-ਲੜਕੀਆਂ ਮਿਲੇ ਇਸ ਹਾਲਤ ‘ਚ, ਮਚਿਆ ਹੰਗਾਮਾ