ਪੰਜਾਬੀ
ਨਸੀਬ ਕੈਂਸਰ ਕੇਅਰ ਸੁਸਾਇਟੀ ਵਲੋਂ ਨਸ਼ਿਆਂ ਅਤੇ ਕੈਂਸਰ ਵਿਰੁੱਧ ਲਗਾਇਆ ਜਾਗਰੂਕਤਾ ਕੈਂਪ
Published
2 years agoon
 
																								
ਲੁਧਿਆਣਾ : ਅੱਜ ਨਸੀਬ ਕੈਂਸਰ ਕੇਅਰ ਐਂਡ ਰਿਸਰਚ ਸੁਸਾਇਟੀ, ਦਸਮੇਸ਼ ਨਗਰ, ਲੁਧਿਆਣਾ ਵਿਖੇ ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਜੈਕਟ ਤਹਿਤ ਮੁਫ਼ਤ ਨਸ਼ਿਆਂ ਅਤੇ ਕੈਂਸਰ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲੋਕਾਂ ਨੂੰ ਨਸ਼ਿਆਂ ਅਤੇ ਕੈਂਸਰ ਦੇ ਮਾੜੇ ਪ੍ਰਭਾਵਾਂ ਅਤੇ ਇਨ੍ਹਾਂ ਤੋਂ ਬਚਣ ਦੇ ਤਰੀਕੇ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਕੈਂਪ ਵਿੱਚ ਕੋਟਨੀਸ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਅਤੇ ਕੈਂਸਰ ਦੇ ਮਾਹਿਰ ਡਾ: ਬਲਵਿੰਦਰ ਪਾਲ ਸਿੰਘ ਨਿੱਝਰ ਅਤੇ ਸ਼. ਜਸਵੰਤ ਸਿੰਘ ਛਾਪਾ ਮੁਖੀ, ਨਸੀਬ ਕੈਂਸਰ ਕੇਅਰ ਸੈਂਟਰ ਨੇ ਲੋਕਾਂ ਨੂੰ ਵੱਖ-ਵੱਖ ਕਿਸਮਾਂ ਦੇ ਨਸ਼ਿਆਂ ਅਤੇ ਕੈਂਸਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਪੰਜਾਬ ਲਈ ਇੱਕ ਗੰਭੀਰ ਸਮੱਸਿਆ ਹੈ।
ਉਨ੍ਹਾਂ ਕਿਹਾ ਕਿ ਹੁਣਤੱਕ 48000 ਦੇ ਕਰੀਬ ਲੋਕ ਕੈਂਸਰ ਤੋਂ ਪੀੜਤ ਹਨ ਅਤੇ ਬਹੁਤ ਸਾਰੇ ਸਾਧਨਾਂ ਦੀ ਘਾਟ ਕਾਰਨ ਆਪਣਾ ਇਲਾਜ ਨਹੀਂ ਕਰਵਾ ਪਾ ਰਹੇ ਹਨ। ਇਕਬਾਲ ਸਿੰਘ ਗਿੱਲ ਅਤੇ ਕਰਨਲ ਹਰਬੰਸ ਸਿੰਘ ਕਾਹਲੋਂ ਨੇ ਨਸੀਬ ਕੈਂਸਰ ਕੇਅਰ ਐਂਡ ਰਿਸਰਚ ਸੋਸਾਇਟੀ ਵੱਲੋਂ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਨਸ਼ਾ ਛੁਡਾਊ ਅਤੇ ਕੈਂਸਰ ਕੇਅਰ ਪ੍ਰੋਗਰਾਮਾਂ ਬਾਰੇ ਕੀਤੇ ਜਾ ਰਹੇ ਕਾਰਜਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।
You may like
- 
    ਸਵੱਛਤਾ ਪਖਵਾੜਾ ਦੇ ਅੰਤਰਗਤ ਇੱਕ ਵਿਸ਼ਾਲ ਸਫਾਈ ਅਭਿਆਨ ਕੀਤਾ ਸ਼ੁਰੂ 
- 
    ਡਾ. ਕੋਟਨਿਸ ਹਸਪਤਾਲ ਵਲੋਂ ਨਾਈਟ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ 
- 
    ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ ‘ਚ ਲਗਾਇਆ ਮੁਫਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ 
- 
    ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਹੋਰ ਚੰਗੀਆਂ ਆਦਤਾਂ ਅਪਣਾਉਣ ਲਈ ਕੀਤਾ ਪ੍ਰੇਰਿਤ 
- 
    ਐਕਯੂਪੰਕਚਰ ਹਸਪਤਾਲ ਵਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 
- 
    ਡਾ: ਇੰਦਰਜੀਤ ਸਿੰਘ ਨੇ ਚੀਨੀ ਮੰਤਰੀ ਵਾਂਗ ਜ਼ਿਨਮਿੰਗ ਨਾਲ ਕੀਤੀ ਮੁਲਾਕਾਤ 
