Connect with us

ਅਪਰਾਧ

ਪੁਲਿਸ ਨੇ ਭੁੱ.ਕੀ ਨਾਲ ਭਰਿਆ ਟਰੱਕ ਕੀਤਾ ਬਰਾਮਦ, ਮੌਕੇ ‘ਤੋਂ ਤਸ/ਕਰ ਫਰਾਰ

Published

on

The police recovered a truck full of poppies, the smuggler escaped from the spot

ਲੁਧਿਆਣਾ : ਭਗਵਾਨ ਚੌਂਕ ਨੇੜੇ ਸ਼ਿਮਲਾਪੁਰੀ ਪੁਲਿਸ ਨੇ ਟਰੱਕ, ਟੈਂਪੂ ਤੇ ਸਕਾਰਪੀਓ ‘ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ‘ਚ ਭੁੱਕੀ ਦੀ ਖੇਪ ਬਰਾਮਦ ਕੀਤੀ ਹੈ। ਪਰ ਇਸ ਦੌਰਾਨ ਕੁਝ ਤਸਕਰ ਵਾਹਨਾਂ ਨੂੰ ਤਾਲਾ ਲੈ ਕੇ ਮੌਕੇ ‘ਤੋਂ ਫਰਾਰ ਹੋ ਗਏ। ਪੁਲਿਸ ਨੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਵਾਹਨਾਂ ਦੇ ਤਾਲੇ ਖੋਲ੍ਹ ਕੇ ਨਸ਼ਾ ਤਸਕਰਾਂ ਦੀ ਗੱਡੀ ਨੂੰ ਥਾਣੇ ਪਹੁੰਚਾਇਆ। ਸੂਤਰਾਂ ਅਨੁਸਾਰ ਪੁਲਿਸ ਨੇ ਕੁਝ ਨਸ਼ਾ ਤਸਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭਗਵਾਨ ਚੌਕ ਨੇੜੇ ਟਰੱਕ, ਟੈਂਪੂ ਅਤੇ ਸਕਾਰਪੀਓ ਕਾਰਾਂ ਵਿੱਚ ਕੁਝ ਸ਼ੱਕੀ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੈ ਕੇ ਆਏ ਹਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਛਾਪਾ ਮਾਰਿਆ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇੱਕ ਤਸਕਰ ਨੂੰ ਪੁਲਿਸ ਨੇ ਫੜ ਲਿਆ ਹੈ। ਜਾਂਚ ਦੌਰਾਨ ਗੱਡੀ ਭੁੱਕੀ ਨਾਲ ਭਰੀ ਹੋਈ ਮਿਲੀ। ਇਸ ਮਗਰੋਂ ਪੁਲਿਸ ਨੇ ਕਰੇਨ ਦੀ ਮਦਦ ਨਾਲ ਟਰੱਕ ਨੂੰ ਉਥੋਂ ਚੁੱਕ ਲਿਆ ਅਤੇ ਬਾਕੀ ਵਾਹਨਾਂ ਨੂੰ ਚੈਕਿੰਗ ਲਈ ਥਾਣੇ ਲੈ ਗਈ।

Facebook Comments

Trending