ਲੁਧਿਆਣਾ : ਫਤਹਿ ਮਾਰਚ ਦੇ ਸੁਆਗਤ ਸਬੰਧੀ ਸ.ਗੁਰਮੀਤ ਸਿੰਘ ਕੁਲਾਰ ਜਨਰਲ ਸਕੱਤਰ ਦੀ ਅਗਵਾਈ ਹੇਠ ਰਾਮਗੜ੍ਹੀਆ ਫਾਊਂਡੇਸ਼ਨ ਦੀ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਰਾਮਗੜ੍ਹੀਆ ਫਾਊਂਡੇਸ਼ਨ ਵੱਲੋਂ ਅੱਜ ਮਿਤੀ 06.04.2023 ਨੂੰ ਗੁਰਦੁਆਰਾ ਫੇਰੂਮਾਨ ਸਾਹਿਬ ਢੋਲੇਵਾਲ ਲੁਧਿਆਣਾ ਵਿਖੇ ਬਾਦ ਦੁਪਹਿਰ ਫਤਹਿ ਮਾਰਚ ਦਾ ਸਵਾਗਤ ਕੀਤਾ ਜਾਵੇਗਾ। ਫਤਿਹ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਜਨੂੰ ਕਾ ਟਿੱਲਾ, ਦਿੱਲੀ ਵਿਖੇ ਪਹੁੰਚੇਗਾ।

ਫਤਹਿ ਮਾਰਚ ਦੁਆਰਾ ਜਥੇਦਾਰ ਬਾਬਾ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ, ਜਥੇਦਾਰ ਤਾਰਾ ਸਿੰਘ ਘੇਬਾ, ਜਥੇਦਾਰ ਮਹਾਂ ਸਿੰਘ ਸ਼ੁਕਰਚੱਕੀਆ ਵੱਲੋਂ ਦਿੱਲੀ ਫਤਹਿ ਕੀਤੀ ਗਈ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਮੌਕੇ ‘ਤੇ ਜਸਦੀਪ ਸਿੰਘ ਕਾਉਂਕੇ, ਡਾ: ਅਮਨਪ੍ਰੀਤ ਸਿੰਘ, ਅਮਰੀਕ ਸਿੰਘ ਹੈਪੀ ਦਹੇਲਾ,. ਗੁਰਮੀਤ ਸਿੰਘ ਕੁਲਾਰ, ਰਣਜੀਤ ਸਿੰਘ ਮਠਾੜੂ, ਬਲਬੀਰ ਸਿੰਘ ਮਾਣਕੂ, ਚਮਕੌਰ ਸਿੰਘ, ਪਰਮਿੰਦਰ ਸਿੰਘ ਮਠਾੜੂ ਆਦਿ ਹਾਜ਼ਰ ਸਨ |