ਪਾਲੀਵੁੱਡ
ਪੰਜਾਬੀ ਇੰਡਸਟਰੀ ਦੀ ਬੋਲਡ ਬਿਊਟੀ ਸੋਨਮ ਬਾਜਵਾ ਦੇ ਹੌਟ ਲੁੱਕ ਨੇ ਵਧਾਇਆ ਇੰਟਰਨੈੱਟ ਦਾ ਪਾਰਾ
Published
2 years agoon
ਪੰਜਾਬੀ ਫ਼ਿਲਮ ਇੰਡਸਟਰੀ ਦੀ ਬੋਲਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਸੋਨਮ ਬਾਜਵਾ ਪ੍ਰਸਿੱਧੀ ਅਤੇ ਖ਼ੂਬਸੂਰਤੀ ਦੇ ਲਿਹਾਜ਼ ਨਾਲ ਕਈ ਬਾਲੀਵੁੱਡ ਅਦਾਕਾਰਾਂ ਨੂੰ ਪਿੱਛੇ ਛੱਡਦੀ ਹੈ।
ਹਾਲ ਹੀ ‘ਚ ਉਸ ਨੇ ਇਕ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸੋਨਮ ਕਪੂਰ ਆਪਣੀ ਖ਼ੂਬਸੂਰਤੀ ਨਾਲ ਸੋਸ਼ਲ ਮੀਡੀਆ ਦਾ ਪਾਰਾ ਵਧਾ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸੋਨਮ ਬਾਜਵਾ ਬੇਹੱਦ ਹੌਟ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ‘ਚ ਸੋਨਮ ਬਾਜਵਾ ਨੇ ਬਰਾਊਨ ਡਰੈੱਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕੈਰੀ ਵੀ ਕੀਤਾ ਹੋਇਆ ਹੈ, ਜਿਸ ‘ਚ ਉਹ ਕਾਫ਼ੀ ਬੋਲਡ ਵੀ ਲੱਗ ਰਹੀ ਹੈ। ਉਸ ਦਾ ਚਿਹਰਾ ਪ੍ਰਸ਼ੰਸਕਾਂ ਨੂੰ ਆਕਰਸ਼ਤ ਕਰਦਾ ਹੈ। ਸੋਨਮ ਬਾਜਵਾ ਨੇ ਵੱਖ-ਵੱਖ ਸਿਨੇਮਾ ‘ਚ ਕੰਮ ਕਰਕੇ ਹਰ ਤਰ੍ਹਾਂ ਦੇ ਦਰਸ਼ਕਾਂ ਨੂੰ ਦੀਵਾਨਾ ਬਣਾਇਆ ਹੈ।
ਦੱਸਣਯੋਗ ਹੈ ਕਿ ਸੋਨਮ ਬਾਜਵਾ ਨੇ ਸਾਲ 2012 ‘ਚ ‘ਫੇਮਿਨਾ ਮਿਸ ਇੰਡੀਆ’ ਨਾਲ ਗਲੈਮਰ ਦੀ ਦੁਨੀਆ ‘ਚ ਐਂਟਰੀ ਕੀਤੀ ਸੀ। ਸੋਨਮ ਬਾਜਵਾ ਇਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਉਸ ਨੇ ਪੰਜਾਬੀ, ਹਿੰਦੀ, ਤਾਮਿਲ ਅਤੇ ਤੇਲਗੂ ਸਿਨੇਮਾ ‘ਚ ਕੰਮ ਕੀਤਾ ਹੈ। ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ, ਉਤਰਾਖੰਡ ‘ਚ ਹੋਇਆ ਸੀ।
You may like
-
ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ ਨੇ ਸਜਾਈ ਦਸਤਾਰ, ਵੇਖੋ ਖ਼ੂਬਸੂਰਤ ਤਸਵੀਰਾਂ
-
ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਹੋਈ ਪੰਜਾਬੀ ਅਦਾਕਾਰਾ ਨੀਰੂ ਬਾਜਵਾ, ਜਾਣੋ ਕਿਉਂ…
-
ਸਤਿੰਦਰ ਸੱਤੀ ਦਾ ਦਿਲਕਸ਼ ਅੰਦਾਜ਼, ਤਸਵੀਰਾਂ ਵੇਖ ਫੈਨਜ਼ ਵੀ ਆਖਣਗੇ- ਵਾਹ ਜੀ ਵਾਹ
-
100 ਕਰੋੜ ਦੀ ਪਹਿਲੀ ਪੰਜਾਬੀ ਫਿਲਮ ਕੈਰੀ ਆਨ ਜੱਟਾ 3, ਜਲਦ ਹੀ ਚੌਪਾਲ ‘ਤੇ ਹੋਵੇਗੀ ਰੀਲੀਜ਼
-
‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, 100 ਕਰੋੜ ਕਲੱਬ ‘ਚ ਸ਼ਾਮਲ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਫ਼ਿਲਮ
-
ਤੀਜੇ ਹਫ਼ਤੇ ’ਚ ਸ਼ਾਮਲ ਹੋਈ ‘ਕੈਰੀ ਆਨ ਜੱਟਾ 3’, ਹੁਣ ਤਕ ਕਮਾਏ 91.73 ਕਰੋੜ
