Connect with us

ਪੰਜਾਬ ਨਿਊਜ਼

CBSE 12ਵੀਂ ’ਚ ਇਸ ਸੈਸ਼ਨ ਤੋਂ ਹੋਵੇਗੀ 43 ਵੋਕੇਸ਼ਨਲ ਕੋਰਸਾਂ ਦੀ ਪੜ੍ਹਾਈ

Published

on

In CBSE 12th, 43 vocational courses will be taught from this session

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ 12ਵੀਂ ’ਚ ਇਸ ਵਾਰ ਤੋਂ 43 ਵੋਕੇਸ਼ਨਲ ਕੋਰਸਾਂ ਦੀ ਪੜ੍ਹਾਈ ਹੋਵੇਗੀ। ਇਸ ’ਚ 3 ਨਵੇਂ ਵੋਕੇਸ਼ਨਲ ਕੋਰਸ ਜੋੜੇ ਗਏ ਹਨ, ਜਿਸ ’ਚ ਲੈਂਡ ਟ੍ਰਾਂਸਪੋਰਟੇਸ਼ਨ ਐਸੋਸੀਏਟ, ਇਲੈਕਟ੍ਰੋਨਿਕ ਹਾਰਡਵੇਅਰ, ਡਿਜ਼ਾਈਨ ਥਿੰਕਿੰਗ ਇਨੋਵੇਸ਼ਨ ਵੋਕੇਸ਼ਨਲ ਸ਼ਾਮਲ ਹਨ। ਬੋਰਡ ਨੇ ਵੋਕੇਸ਼ਨਲ ਕੋਰਸ ਦਾ ਅੰਕ ਨਿਰਧਾਰਣ ਵੀ ਕਰ ਦਿੱਤਾ ਹੈ।

39 ਵੋਕੇਸ਼ਨਲ ਕੋਰਸਾਂ ਵਿਚ ਥਿਊਰੈਟੀਕਲ ਪ੍ਰੀਖਿਆ 60 ਅੰਕਾਂ ਦੀ ਅਤੇ ਪ੍ਰੈਕਟੀਕਲ ਪ੍ਰੀਖਿਆ 40 ਅੰਕਾਂ ਦੀ ਹੋਵੇਗੀ। ਬਾਕੀ 4 ਵੋਕੇਸ਼ਨਲ ਕੋਰਸਾਂ ’ਚ ਥਿਊਰੈਟੀਕਲ ਅਤੇ ਪ੍ਰੈਕਟੀਕਲ ਪ੍ਰੀਖਿਆ 50-50 ਅੰਕਾਂ ਦੀ ਹੋਵੇਗੀ। ਇਸ ਦੀ ਪੂਰੀ ਜਾਣਕਾਰੀ ਬੋਰਡ ਨੇ ਸਾਰੇ ਸਕੂਲਾਂ ਨੂੰ ਦੇ ਦਿੱਤੀ ਹੈ। ਇੱਥੇ ਹੀ ਬਸ ਨਹੀਂ, ਬੋਰਡ ਨੇ ਸਾਰੇ ਵੋਕੇਸ਼ਨਲ ਕੋਰਸਾਂ ਨਾਲ ਉਸ ਨੂੰ ਮਿਲਣ ਵਾਲੀ ਨੌਕਰੀ ਦੀ ਵੀ ਜਾਣਕਾਰੀ ਦਿੱਤੀ ਹੈ।

Facebook Comments

Trending