Connect with us

ਪੰਜਾਬੀ

ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਟ੍ਰੈਫਿਕ ਪੁਲਸ ਵਲੋਂ ਐਡਵਾਇਜ਼ਰੀ ਜਾਰੀ

Published

on

Important news for Ludhiana residents, traffic police issued advisory

ਲੁਧਿਆਣਾ : ਫਿਰੋਜ਼ਪੁਰ ਰੋਡ ਚੂੰਗੀ ਤੋਂ ਲੈ ਕੇ ਸਮਰਾਲਾ ਚੌਂਕ ਤਕ ਏਲੀਵੇਟਿਡ ਰੋਡ ਪ੍ਰੋਜੈਕਟ ਦੇ ਨਿਰਮਾਣ ਦੇ ਚੱਲਦੇ ਸ਼ਹਿਰ ਦਾ ਟ੍ਰੈਫਿਕ ਕਾਫੀ ਜ਼ਿਆਦਾ ਪ੍ਰਭਾਵਤ ਹੋ ਚੁੱਕਾ ਹੈ। ਉਥੇ ਹੀ ਹੁਣ ਗਰਮੀ ਦੇ ਇਸ ਮੌਸਮ ਵਿਚ ਅਗਲੇ ਦੋ ਮਹੀਨਿਆਂ ਤੱਕ ਫਿਰੋਜ਼ਪੁਰ ਰੋਡ ਭਾਈਵਾਲਾ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤਕ ਟ੍ਰੈਫਿਕ ਜਾਮ ਨਾਲ ਜਨਤਾ ਨੂੰ ਕਾਫੀ ਜੂਝਣਾ ਪਵੇਗਾ ਕਿਉਂਕਿ ਇਸ ਪ੍ਰੋਜੇਕਟ ਦੇ ਤਹਿਤ NHAI ਵਲੋਂ ਨਵੀਂ ਸੜਕ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਸੜਕ ਨਿਰਮਾਣ ਦੇ ਚੱਲਦੇ ਟ੍ਰੈਫਿਕ ਜਾਮ ਦੀ ਸਮੱਸਿਆ ਕਾਫੀ ਜ਼ਿਆਦਾ ਆਵੇਗੀ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਟ੍ਰੈਫਿਕ ਪੁਲਸ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਹੁੰਦੇ ਹੋਏ ਸਮਰਾਲਾ ਚੌਂਕ ਤਕ ਦਾ ਟ੍ਰੈਫਿਕ ਕਾਫੀ ਰੁੱਝਿਆ ਰਹੇਗਾ। ਜਿਸ ਦੇ ਚੱਲਦੇ ਲੋਕਾਂ ਨੂੰ ਇਸ ਰੂਟ ਦੀ ਜਗ੍ਹਾ ਦੂਜੇ ਰੂਟ ਨੂੰ ਚੁਨਣ ਲਈ ਅਪੀਲ ਕੀਤੀ ਗਈ ਹੈ।

NHAI ਦੇ ਪ੍ਰੋਜੈਕਟ ਡਾਇਰੈਕਟਰ ਮੁਤਾਬਕ ਭਾਈਵਾਲਾ ਚੌਂਕ ’ਤੇ ਇਸ ਸਮੇਂ ਟ੍ਰੈਫਿਕ ਕਾਰਣ ਕੰਮ ਵਿਚ ਵੀ ਸਮੱਸਿਆ ਆ ਰਹੀ ਹੈ, ਹਾਲਾਂਕਿ ਭਾਈਵਾਲਾ ਚੌਂਕ ਬੰਦ ਹੈ, ਇਸ ਦਾ ਬਦਲ ਕੱਢਿਆ ਗਿਆ ਹੈ। ਜਨਤਾ ਨੂੰ ਚੌਂਕ ਦੇ ਦੋਵਾਂ ਪਾਸਿਓਂ ਕੱਟ ਕੱਢ ਕੇ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਚੌਂਕ ਦਾ ਕੰਮ ਇਕ ਮਹੀਨੇ ਤਕ ਪੂਰਾ ਹੋ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਭਾਰਤ ਨਗਰ ਚੌਂਕ ’ਤੇ ਵੀ ਕੰਮ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ। ਜਦਕਿ ਕੋਚਰ ਮਾਰਕਿਟ ਕੱਟ ਕੋਲ ਯੂ ਟਰਨ ਜਿਹੜਾ ਬੰਦ ਕੀਤਾ ਗਿਆ ਸੀ, ਉਸ ਨੂੰ ਵੀ ਅਗਲੇ ਇਕ ਦੋ ਦਿਨਾਂ ਵਿਚ ਖੋਲ੍ਹ ਦਿੱਤਾ ਜਾਵੇਗਾ। ਜਿਸ ਨਾਲ ਟ੍ਰੈਫਿਕ ਘੱਟ ਹੋਵੇਗੀ ਅਤੇ ਜਨਤਾ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਮਿਲੇਗੀ।

Facebook Comments

Trending