ਪੰਜਾਬੀ
ਮਾਮਲਾ ਪਟਵਾਰ ਸਰਕਲ ਜੱਸੀਆਂ ‘ਚ ਜਾਅਲੀ ਇੰਤਕਾਲ, ਨਵੇਂ ਇੰਤਕਾਲ ਕੀਤੇ ਜਾਰੀ
Published
2 years agoon
ਲੁਧਿਆਣਾ : ਪਟਵਾਰ ਸਰਕਲ ਜੱਸੀਆਂ ਤਹਿਸੀਲ ਲੁਧਿਆਣਾ (ਪੱਛਮੀ) ਵਿਖੇ ਬੀਤੇ ਸਮੇਂ ਵਿੱਚ ਤੱਤਕਾਲੀ ਪਟਵਾਰੀ ਵਲੋਂ ਜਾਅਲੀ ਇੰਤਕਾਲਾਂ ਦੀ ਸਮੱਸਿਆਵਾਂ ਤੋਂ ਪੀੜ੍ਹਤ ਲੋਕਾਂ ਦੀ ਸਾਰ ਲੈਂਦਿਆਂ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਨਵੇਂ ਇੰਤਕਾਲ ਜਾਰੀ ਕਰਵਾਏ ਗਏ। ਪਟਵਾਰਖਾਨਿਆਂ ‘ਚ ਪੀੜ੍ਹਤ ਲੋਕਾਂ ਵਲੋਂ ਵਿਧਾਇਕ ਬੱਗਾ ਦਾ ਧੰਨਵਾਦ ਵੀ ਕੀਤਾ ਗਿਆ ।
ਵਿਧਾਇਕ ਬੱਗਾ ਵਲੋਂ ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਜਾਰੀ ਹੁਕਮਾਂ ਬਾਰੇ ਚਾਨਣਾ ਪਾਇਆ ਗਿਆ ਜਿਸ ਵਿੱਚ ਪਹਿਲਾਂ ਲੱਗੇ ਪਟਵਾਰੀ ਹਰਕੀਰਤ ਸਿੰਘ ਵਲੋਂ ਕੀਤੇ ਜਾਅਲੀ ਇੰਤਕਾਲਾਂ ਦਾ ਨਿਪਟਾਰਾ ਕਰਦਿਆਂ ਨਵੇਂ ਇੰਤਕਾਲਾਂ ਨੂੰ ਦਰਜ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਵਿਧਾਇਕ ਬੱਗਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਪਹਿਲੇ ਗਲਤ ਢੰਗ ਨਾਲ ਹੋਏ ਜਾਅਲੀ ਇੰਤਕਾਲਾਂ ਨੂੰ ਨਵੇਂ ਸਿਰੇ ਚਾੜ੍ਹ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ।
ਵਿਧਾਇਕ ਬੱਗਾ ਵਲੋਂ ਸਪੱਸ਼ਟ ਕੀਤਾ ਗਿਆ ਕਿ ਪਟਵਾਰਖਾਨਿਆਂ ਵਿੱਚ ਆਮ ਜਨਤਾ ਨੂੰ ਖੱਜਲ-ਖੁਆਰ ਨਾ ਕੀਤਾ ਜਾਵੇ ਸਗੋਂ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦਾ ਨਿਸਚੈ ਕੀਤਾ ਹੈ ਅਤੇ ਹੁਣ ਸਰਕਾਰੀ ਦਫ਼ਤਰਾਂ ਵਿੱਚ ਬਗੈਰ ਰਿਸ਼ਵਤ ਦਿੱਤਿਆਂ ਲੋਕਾਂ ਦੇ ਕੰਮ ਹੋਣਗੇ।
You may like
-
ਵਿਧਾਇਕ ਬੱਗਾ ਵਲੋਂ ਸਰਦਾਰ ਨਗਰ ‘ਚ ਗਲੀਆਂ ਦੇ ਨਵੀਨੀਕਰਣ ਦੀ ਸ਼ੁਰੂਆਤ
-
ਵਿਧਾਇਕ ਬੱਗਾ ਵਲੋਂ ਕੁੰਜ ਵਿਹਾਰ ‘ਚ ਨਵੀਂ ਸੜ੍ਹਕ ਦਾ ਉਦਘਾਟਨ
-
ਵਿਧਾਇਕ ਬੱਗਾ ਵੱਲੋਂ ਪਾਰਕਾਂ ‘ਚ ਓਪਨ ਜਿੰਮ ਸਥਾਪਤ ਕਰਨ ਦੀ ਸ਼ੁਰੂਆਤ
-
ਵਿਧਾਇਕ ਬੱਗਾ ਵਲੋਂ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਬੱਗਾ ਵਲੋਂ ਟੰਡਨ ਨਗਰ ਦੀਆਂ ਗਲੀਆਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
-
ਵਿਕਾਸ ਕਾਰਜ਼ਾਂ ਨਾਲ ਬਦਲੇਗੀ ਹਲਕਾ ਲੁਧਿਆਣਾ ਉੱਤਰੀ ਦੀ ਨੁਹਾਰ-ਵਿਧਾਇਕ ਬੱਗਾ
