ਪਾਲੀਵੁੱਡ
ਪੰਜਾਬੀ ਦਰਸ਼ਕਾਂ ਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਧੰਨਵਾਦੀ, ਵਿਜੇ ਕੁਮਾਰ ਅਰੋੜਾ ਤੇ ਹਰਿੰਦਰ ਕੌਰ
Published
2 years agoon
ਵਿਜੇ ਕੁਮਾਰ ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਿਲੋਂ ਫ਼ਿਲਮ ਬਣਾਉਣ ਦੀ ਇੱਛਾ ਹੁਣ ਫ਼ਿਲਮ ‘ਕਲੀ ਜੋਟਾ’ ਨੂੰ ਬਣਾ ਕੇ ਪੂਰੀ ਹੋਈ ਹੈ। ਵਿਜੇ ਕੁਮਾਰ ਅਰੋੜਾ VH ENTERTAINMENT ਦੇ ਬੈਨਰ ਹੇਠ ਬਣੀ ਫ਼ਿਲਮ ਦੇ ਨਿਰਮਾਤਾ ਵੀ ਹਨ। ਉਨ੍ਹਾਂ ਅੱਗੇ ਕਿਹਾ ਕਿ ‘ਕਲੀ ਜੋਟਾ’ ਵਰਗੀ ਫ਼ਿਲਮ ਬਣਾਉਣ ਲਈ ਬਹੁਤ ਜਨੂੰਨ ਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਉਨ੍ਹਾਂ ਵਲੋਂ ਪਹਿਲੀਆਂ ਨਿਰਦੇਸ਼ਿਤ ‘ਹਰਜੀਤਾ’, ‘ਗੁੱਡੀਆਂ ਪਟੋਲੇ’ ਤੇ ‘ਪਾਣੀ ’ਚ ਮਧਾਨੀ’ ਵਰਗੀਆਂ ਫ਼ਿਲਮਾਂ ਦੇ ਤਜਰਬੇ ਵੀ ਨਿਰਦੇਸ਼ਨ ਦੇ ਉਦਾਹਰਣ ਸਾਬਿਤ ਹੁੰਦੇ ਹਨ। ‘ਹਰਜੀਤਾ’ ਫ਼ਿਲਮ ਰਾਹੀਂ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੇ ਵਿਜੇ ਕੁਮਾਰ ਅਰੋੜਾ ਬਹੁਮੁਖੀ ਸਕ੍ਰਿਪਟਾਂ ਬਣਾਉਣ ਲਈ ਬਹੁਤ ਸਮਰਪਿਤ ਤੇ ਉਤਸ਼ਾਹੀ ਹਨ।
ਫ਼ਿਲਮ ਦੀ ਲੇਖਿਕਾ ਹਰਿੰਦਰ ਕੌਰ ਨੇ ਪੰਜਾਬੀ ਦਰਸ਼ਕਾਂ ਵਲੋਂ ਫ਼ਿਲਮ ਲਈ ਮਿਲ ਰਹੇ ਪਿਆਰ ਤੇ ਸਮਰਥਨ ਲਈ ਧੰਨਵਾਦ ਪ੍ਰਗਟਾਇਆ ਹੈ। ਉਸ ਨੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨਾਲ ਮਿਲ ਕੇ ਇਸ ਫ਼ਿਲਮ ਨੂੰ ਬਣਾਉਣ ਲਈ ਸਖ਼ਤ ਮਿਹਨਤ ਤੇ ਸੰਘਰਸ਼ ਦੀਆਂ ਛੁਪੀਆਂ ਕਹਾਣੀਆਂ ਨੂੰ ਉਜਾਗਰ ਕੀਤਾ ਹੈ। ਉਸ ਨੇ ਦੱਸਿਆ, ‘‘ਪੰਜਾਬੀ ਇੰਡਸਟਰੀ ’ਚ ਇਸ ਫ਼ਿਲਮ ਨੂੰ ਸਫਲ ਬਣਾਉਣਾ ਇਕ ਮੁਸ਼ਕਿਲ ਕੰਮ ਸੀ। ਮੈਂ ਉਨ੍ਹਾਂ ਲੋਕਾਂ ਦਾ ਵੀ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰਾ ਇਸ ਫ਼ਿਲਮ ’ਚ ਪੂਰੀ ਤਰ੍ਹਾਂ ਸਾਥ ਦਿੱਤਾ।’’
You may like
-
ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਦੇ ਘਰ ਨੂੰ ਲੱਗੀ ਭਿਆਨਕ ਅੱਗ, ਵੇਖੋ ਤਸਵੀਰਾਂ
-
‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, 100 ਕਰੋੜ ਕਲੱਬ ‘ਚ ਸ਼ਾਮਲ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਫ਼ਿਲਮ
-
ਜਲਦ ਰਿਲੀਜ਼ ਹੋਵੇਗੀ ‘ਕੈਰੀ ਆਨ ਜੱਟਾ 3’ ਦੀ ਫਰਸਟ ਲੁੱਕ
-
ਪੰਜਾਬੀ ਫ਼ਿਲਮ ਇੰਡਸਟਰੀ ਦੀ ਹੋਈ ਬੱਲੇ-ਬੱਲੇ, ਸਮਾਜਿਕ ਮੁੱਦਿਆਂ ‘ਤੇ ਫ਼ਿਲਮਾਂ ਦੇ ਨਿਰਮਾਣ ’ਤੇ ਜ਼ੋਰ
-
ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ਾਨਦਾਰ ਫਿਲਮ “ਕਲੀ ਜੋਟਾ” 3 ਫਰਵਰੀ ਨੂੰ ਹੋਣ ਜਾ ਰਹੀ ਰਿਲੀਜ਼
-
ਰਾਬੀਆ ਤੇ ਦੀਦਾਰ ਦੀ ਮਹੁੱਬਤ ਦੀ ਕਹਾਣੀ, 3 ਫਰਵਰੀ ਨੂੰ ਰਿਲੀਜ਼ ਹੋਵੇਗੀ “ਕਲੀ ਜੋਟਾ”
