Connect with us

ਪਾਲੀਵੁੱਡ

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ਾਨਦਾਰ ਫਿਲਮ “ਕਲੀ ਜੋਟਾ” 3 ਫਰਵਰੀ ਨੂੰ ਹੋਣ ਜਾ ਰਹੀ ਰਿਲੀਜ਼

Published

on

Satinder Sartaj and Neeru Bajwa's excellent film "Kali Jota" is going to release on February 3.

ਪੰਜਾਬੀ ਫਿਲਮ ਇੰਡਸਟਰੀ ਦੇ ਲਗਾਤਾਰ ਵਧਦੇ ਪੈਮਾਨੇ ਦੇ ਨਾਲ, ਸੂਚੀ ਵਿੱਚ ਕਈ ਹੋਰ ਨਾਮ ਸ਼ਾਮਲ ਹੋ ਰਹੇ ਹਨ। ਇਸੇ ਲੜੀ ਵਿਚ ਸੰਨੀ ਰਾਜ, ਸਰਲਾ ਰਾਣੀ, ਵਰੁਣ ਅਰੋੜਾ ਅਤੇ ਸੰਤੋਸ਼ ਸੁਭਾਸ਼ ਥੀਟੇ ਆਪਣੀ ਪਹਿਲੀ ਰਿਲੀਜ਼ ‘ਕਲੀ ਜੋਟਾ’ ਲਈ ਤਿਆਰ ਹਨ। ਇਸ ਫਿਲਮ ਵਿੱਚ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ।

ਦੱਸ ਦੇਈਏ ਕਿ ਇਹ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ ਅਤੇ VH ਐਂਟਰਟੇਨਮੈਂਟ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਗਈ ਹੈ। ਇਹਨਾਂ ਪ੍ਰੋਡਕਸ਼ਨ ਹਾਊਸ ਦੇ ਜ਼ਰੀਏ ਬਹੁਤ ਸਾਰੀਆਂ ਪੰਜਾਬੀ ਹਿੱਟ ਫ਼ਿਲਮਾਂ ਮਿਲੀਆਂ ਹਨ, ਜਿਵੇਂ ਕੋਕਾ, ਪਾਣੀ ਚ ਮਧਾਣੀ, ਲੌਂਗ-ਲਾਚੀ2, ਮਾਂ ਦਾ ਲਾਡਲਾ, ਆਦਿ। ਇਹਨਾਂ ਪ੍ਰੋਡਕਸ਼ਨ ਹਾਊਸ ਦੇ ਜ਼ਰੀਏ ਇੱਕ ਹੋਰ ਸ਼ਾਨਦਾਰ ਫਿਲਮ,”ਕਲੀ ਜੋਟਾ” ਜਲਦ ਹੀ ਦੇਖਣ ਨੂੰ ਮਿਲੇਗੀ। ਇਹ ਫਿਲਮ 3 ਫਰਵਰੀ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਵਿਜੇ ਕੁਮਾਰ ਅਰੋੜਾ ਦੁਆਰਾ ਫਿਲਮ ‘ਕਲੀ ਜੋਟਾ’ ਦਾ ਨਿਰਦੇਸ਼ਨ ਕੀਤਾ ਗਿਆ ਹੈ।

ਇਸ ਫਿਲਮ ਸਬੰਧੀ ਨਿਰਮਾਤਾ-ਅਦਾਕਾਰਾ ਨੀਰੂ ਬਾਜਵਾ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹਾਂ, ਜੋ ਕਿ ਫਿਲਮ ਵਿੱਚ ਮੇਰੇ ਕੀਤੇ ਕੰਮ ਦੇ ਰਾਹੀਂ ਹਰ ਕੋਈ ਦੇਖ ਸਕਦਾ ਹੈ। ਮੈਂ ਹਮੇਸ਼ਾ ਆਪਣੇ ਵਿਰਸੇ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੰਮ ਕਰਨ ਵਿੱਚ ਮੇਰੀ ਸ਼ੁਰੂਆਤੀ ਦਿਲਚਸਪੀ ਵਧੀ ਹੈ, ਇੱਕ ਨਿਰਮਾਤਾ ਬਣਨ ਨੇ ਇਸ ਨਾਲ ਮੇਰਾ ਸਬੰਧ ਹੋਰ ਡੂੰਘਾ ਕੀਤਾ ਹੈ।

ਆਪਣੀ ਨਵੀਂ ਫਿਲਮ ਪੇਸ਼ ਕਰਦੇ ਹੋਏ, ਨਿਰਮਾਤਾ ਸਰਲਾ ਰਾਣੀ ਨੇ ਕਿਹਾ, “ਮੈਂ ਸਮਾਜਿਕ ਮਸਲੇ ਉੱਤੇ ਬਣੀ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” ਨਾਲ ਜੁੜ ਕੇ ਬਹੁਤ ਖੁਸ਼ ਹਾਂ। ਫਿਲਮ ਵਿੱਚ ਮੇਰੇ ਲਈ ਇੱਕ ਨਿਰਮਾਤਾ ਵਜੋਂ ਕੰਮ ਕਰਨਾ ਬਹੁਤ ਮੁਸ਼ਕਿਲ ਸੀ ਪਰ ਫਿਰ ਵੀ ਇੰਨੇ ਮਿਹਨਤੀ ਸਟਾਰਕਾਸਟ ਨਾਲ ਕੰਮ ਕਰਕੇ ਮੇਰੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ।”

ਇਸ ਦੇ ਨਾਲ ਹੀ ਨਿਰਮਾਤਾ ਸੰਨੀ ਰਾਜ ਦਾ ਕਹਿਣਾ ਹੈ ਕਿ, “ਫਿਲਮ ਵਿੱਚ ਸ਼ਾਨਦਾਰ ਸਟਾਰਕਾਸਟ ਹੋਣ ਤੋਂ ਇਲਾਵਾ ਫਿਲਮ ਪਿੱਛੇ ਕੰਮ ਕਰਦੇ ਮਿਹਨਤੀ ਨਿਰਮਾਤਾ, ਨਿਰਦੇਸ਼ਕ ਨਾਲ ਜੁੜ ਕੇ ਮੇਰਾ ਆਤਮਵਿਸ਼ਵਾਸ ਹੋਰ ਵਧਿਆ ਹੈ, ਮੈਂ ਇਸ ਫਿਲਮ ਲਈ ਦਰਸ਼ਕਾਂ ਦੇ ਪਿਆਰ ਅਤੇ ਉਤਸ਼ਾਹ ਲਈ ਬਹੁਤ ਧੰਨਵਾਦੀ ਹਾਂ।”

Facebook Comments

Trending