ਪੰਜਾਬੀ
ਵਿਧਾਇਕ ਭੋਲਾ ਗਰੇਵਾਲ ਨੇ ਵੱਖ ਵੱਖ ਸਕੂਲਾਂ ਅਤੇ ਸਥਾਨਾਂ ਤੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਤਿਰੰਗਾ ਝੰਡਾ
Published
2 years agoon

ਲੁਧਿਆਣਾ : ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਵੱਖ ਵੱਖ ਸਕੂਲਾਂ ਅਤੇ ਸਥਾਨਾਂ ‘ਤੇ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਵੱਖ ਵੱਖ ਪ੍ਰਕਾਰ ਦੀਆਂ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਤੇ ਦੇਸ਼ ਭਗਤਾਂ ਨੂੰ ਸਰਧਾਂਜਲੀ ਦਿੱਤੀ।
ਉਨ੍ਹਾਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਨ੍ਹਾਂ ਸਾਡੇ ਦੇਸ਼ ਨੂੰ ਵਿਲੱਖਣ ਪ੍ਰਕਾਰ ਦਾ ਸੰਵਿਧਾਨ ਦਿੱਤਾ ਜਿਸ ਰਾਹੀਂ ਸਾਰੇ ਨਾਗਰਿਕਾਂ ਨੂੰ ਇੱਕ ਸਮਾਨ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸੰਵਿਧਾਨ ਦੇ ਚਲਦਿਆਂ ਦੇਸ਼ ਅੱਗੇ ਵਧ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਭਾਰਤੀ ਸੰਵਿਧਾਨ ਪੜ੍ਹਨ ਅਤੇ ਇਸਦਾ ਸਤਿਕਾਰ ਬਹਾਲ ਰੱਖਣ ਲਈ ਵੀ ਪ੍ਰੇਰਿਤ ਕੀਤਾ।
ਕੇਂਦਰ ਦੀ ਮੋਦੀ ਸਰਕਾਰ ਤੇ ਵਰ੍ਹਦਿਆਂ ਵਿਧਾਇਕ ਭੋਲਾ ਗਰੇਵਾਲ ਨੇ ਕਿਹਾ ਕਿ ਇਸ ਸੰਵਿਧਾਨ ਦਾ ਕੋਈ ਵੀ ਮੌਕਾ ਨਾ ਗਵਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੇ 26 ਜਨਵਰੀ ਦੀ ਗਣਤੰਤਰ ਪਰੇਡ ਚੋਂ ਪੰਜਾਬ ਦੀ ਝਾਕੀ ਹਟਾ ਕੇ ਸੰਵਿਧਾਨ ਦੀ ਮੂਲ ਭਾਵਨਾ ਨਾਲ ਖਿਲਵਾੜ ਕੀਤਾ ਹੈ।
ਉਨ੍ਹਾਂ ਕਿਹਾ ਕਿ ਬੀਜੇਪੀ ਨੇ ਹਮੇਸ਼ਾ ਸੰਘੀ ਢਾਂਚੇ ਦਾ ਘਾਣ ਕਰਦਿਆਂ ਸੂਬਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਸਾਡਾ ਸੰਵਿਧਾਨ ਸੰਘੀ ਢਾਂਚੇ ਤਹਿਤ ਰਾਜਾਂ ਨੂੰ ਅੱਗੇ ਵਧਣ ਲਈ ਵੱਖਰੇ ਅਧਿਕਾਰ ਦਿੰਦਾ ਹੈ ਜਿਨ੍ਹਾਂ ਚ ਕੇਂਦਰ ਕਿਸੇ ਵੀ ਪ੍ਰਕਾਰ ਦੀ ਦਖਲ ਅੰਦਾਜੀ ਨਹੀਂ ਕਰ ਸਕਦਾ। ਇਸ ਮੌਕੇ ਐਮ ਡੀ ਵਿਜੇ ਠਾਕੁਰ, ਸੁਰਿੰਦਰ ਮਦਾਨ, ਜਸਵਿੰਦਰ ਸੰਧੂ, ਅਨੁਜ ਚੋਧਰੀ ਅਬਦੁੱਲ ਸਮਾਧ, ਵਨੀਤ ਗੋਇਲ ਅਤੇ ਹੋਰ ਹਾਜ਼ਰ ਸਨ।
You may like
-
ਪੰਜਾਬ ‘ਚ ਗਣਤੰਤਰ ਦਿਵਸ ‘ਤੇ ਇੱਥੇ CM ਮਾਨ ਸਮੇਤ ਝੰਡਾ ਲਹਿਰਾਉਣਗੇ ਮੰਤਰੀ, ਪੜ੍ਹੋ ਪੂਰੀ ਸੂਚੀ
-
ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਇਹ ਹੁਕਮ
-
ਲੁਧਿਆਣਾ ਦੀਆਂ ਸਨਅਤੀ ਐਸੋਸੀਏਸ਼ਨਾਂ ਨੇ ਫਿਕੋ ਦੀ ਅਗਵਾਈ ‘ਚ ਲਹਿਰਾਇਆ ਰਾਸ਼ਟਰੀ ਝੰਡਾ
-
ਪ੍ਰਾਈਵੇਟ ਸਕੂਲਾਂ ਵੱਲੋਂ ਮਚਾਈ ਲੁੱਟ ਖ਼ਿਲਾਫ਼ ਜਲਦ ਹੋਵੇਗਾ ਸਖ਼ਤ ਐਕਸ਼ਨ-ਬੈਂਸ
-
ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਵਚਨਬੱਧ- ਹਰਜੋਤ ਬੈਂਸ
-
ਬੀਸੀਐਮ ਆਰੀਆ ਸਕੂਲ ‘ਚ ਮਨਾਇਆ 77ਵਾਂ ਸੁਤੰਤਰਤਾ ਦਿਵਸ