ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ 74ਵਾਂ ਗਣਤੰਤਰਾ ਦਿਵਸ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਦੀ ਅਗਵਾਈ ਹੇਠ ਮਨਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਅਤੇ ਸੀਨੀਅਰ ਸਟਾਫ ਕਾਉਂਸਲ ਦੇ ਮੈਂਬਰਾਂ ਨੇ ਝੰਡਾ ਲਹਿਰਇਆ। ਇਸ ਮੌਕੇ ਤੇ ਬੋਲਦਿਆਂ ਸ਼੍ਰੀਮਤੀ ਸੁਮਨ ਲਤਾ ਨੇ ਆਖਿਆ ਕਿ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ, ਪਰ ਸਹੀ ਮਾਇਨਿਆਂ ਵਿੱਚ ਇਸ ਆਜ਼ਾਦੀ ਨੂੰ ਰੂਪ 26 ਜਨਵਰੀ 1950 ਨੂੰ ਮਿਿਲਆ। ਜਦੋਂ ਭਾਰਤ ਦਾ ਆਪਣਾ ਸµਵਿਧਾਨ ਲਾਗੂ ਹੋਇਆ।
ਉਹਨਾਂ ਸੰਵਿਧਾਨ ਨਿਰਮਾਤਾ ਅਤੇ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਦੇਣ ਵਾਲੀ ਮਹਾਨ ਸ਼ਖਸ਼ੀਅਤ ਡਾ. ਬੀ.ਆਰ. ਅੰਬੇਦਕਰ ਨੂੰ ਸਿਜਦਾ ਕੀਤਾ। ਉਹਨਾਂ ਆਖਿਆ ਕਿ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਨਾ ਭੱਜ ਕੇ ਸੀ.ਐਮ ਮਾਨ ਜੀ ਦੀ ਸੋਚ ਅਨੁਸਾਰ ਪੰਜਾਬ ਨੂੰ ਹੀ ਰੰਗਲਾ ਬਣਾਉਣਾ ਚਾਹੀਦਾ ਹੈ। ਡਾ. ਨਿਮੀਤਾ ਸ਼ਰਮਾ ਅਤੇ ਸ਼੍ਰੀਮਤੀ ਅਨੀਤਾ ਸ਼ਰਮਾ ਨੇ ਦੇਸ਼ ਭਗਤੀ ਦੇ ਗੀਤ ਗਾਏ। ਗਣਤੰਤਰ ਦਿਵਸ ਦੇ ਮੌਕੇ ਕਾਲਜ ਦੀਆਂ ਐਨ.ਸੀ.ਸੀ ਅਤੇ ਐਨ.ਐਸ.ਐਸ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਹਾਜ਼ਰ ਸੀ।