ਪੰਜਾਬੀ
ਫ਼ਿਲਮ ‘ਗੋਡੇ ਗੋਡੇ ਚਾਅ’ ‘ਚ ਸੋਨਮ ਬਾਜਵਾ ਨਿਭਾਏਗੀ ਠੇਠ ਪੰਜਾਬਣ ਕੁੜੀ ਦਾ ਕਿਰਦਾਰ
Published
2 years agoon

ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਜਲਦ ਹੀ ਪੰਜਾਬੀ ਫ਼ਿਲਮ ‘ਗੋਡੇ ਗੋਡੇ ਚਾਅ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਹ ਬਹੁਤ ਹੀ ਦੇਸੀ ਅੰਦਾਜ਼ ‘ਚ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਉਸ ਦੇ ਕਿਰਦਾਰ ਦਾ ਨਾਂ ‘ਰਾਣੀ’ ਹੈ।
ਇਸ ਬਾਰੇ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕਰਦਿਆਂ ਜਾਣਕਾਰੀ ਦਿੱਤੀ ਹੈ। ਆਪਣੇ ਕਿਰਦਾਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ”ਮੈਂ ਤੁਹਾਨੂੰ ਜਾਣੂੰ ਕਰਵਾਉਣ ਜਾ ਰਹੀ ਹਾਂ ‘ਗੋਡੇ ਗੋਡੇ ਚਾਅ’ ਦੀ ‘ਰਾਣੀ’ ਦੇ ਨਾਲ।
ਮੈਂ ਤੁਹਾਨੂੰ ਰਾਣੋ ਨਾਲ ਮਿਲਵਾਉਣ ਲਈ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੀ, ਸਿਨੇਮਾਂ ਘਰਾਂ ‘ਚ ਜਲਦ ਆ ਰਹੀ ਹੈ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਅਨਾਊਂਸਮੈਂਟ ਪੋਸਟ ਨੂੰ ਇੰਨਾਂ ਪਿਆਰ ਦੇਣ ਲਈ, ਇੰਨੀ ਹੌਸਲਾ ਅਫਜ਼ਾਈ ਲਈ।”
ਦੱਸ ਦਈਏ ਕਿ ਸੋਨਮ ਬਾਜਵਾ ਦੇ ਦੇਸੀ ਅੰਦਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਪਿੰਡ ਦੀ ਕੁੜੀ ਦੇ ਕਈ ਕਿਰਦਾਰ ਨਿਭਾਏ ਹਨ ਅਤੇ ਦਰਸ਼ਕਾਂ ਦੇ ਵੱਲੋਂ ਵੀ ਰੱਜਵਾਂ ਪਿਆਰ ਮਿਲਦਾ ਰਿਹਾ ਹੈ।
ਦੱਸਣਯੋਗ ਹੈ ਕਿ ‘ਪੰਜਾਬ 1984’ ‘ਚ ਉਹ ਦਿਲਜੀਤ ਦੋਸਾਂਝ ਨਾਲ ਨਜ਼ਰ ਆਏ ਸਨ। ਉਸ ਫ਼ਿਲਮ ‘ਚ ਉਨ੍ਹਾਂ ਨੇ ਪਿੰਡ ਦੀ ਇੱਕ ਕੁੜੀ ‘ਜੀਤੀ’ ਨਾਂ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ। ਅਜੈ ਸਰਕਾਰੀਆ ਨਾਲ ਆਈ ਫ਼ਿਲਮ ‘ਜਿੰਦ ਮਾਹੀ’ ‘ਚ ਵੀ ਉਸ ਨੇ ਸਧਾਰਣ ਜਿਹੀ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ।
You may like
-
ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ ਨੇ ਸਜਾਈ ਦਸਤਾਰ, ਵੇਖੋ ਖ਼ੂਬਸੂਰਤ ਤਸਵੀਰਾਂ
-
ਕੈਨੇਡਾ ‘ਚ ਪੰਜਾਬੀ ਕੁੜੀ ਦੀ ਹੋਈ ਮੌ. ਤ, ਪੜ੍ਹੋ ਪੂਰੀ ਖ਼ਬਰ
-
ਕੈਨੇਡਾ ਤੋਂ ਇੱਕ ਵਾਰ ਫਿਰ ਦੁਖਦਾਈ ਖਬਰ, ਇੱਕ ਹੋਰ ਪੰਜਾਬੀ ਕੁੜੀ ਦੀ ਦ.ਰਦਨਾਕ ਮੌ/ਤ
-
ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਹੋਈ ਪੰਜਾਬੀ ਅਦਾਕਾਰਾ ਨੀਰੂ ਬਾਜਵਾ, ਜਾਣੋ ਕਿਉਂ…
-
ਸਤਿੰਦਰ ਸੱਤੀ ਦਾ ਦਿਲਕਸ਼ ਅੰਦਾਜ਼, ਤਸਵੀਰਾਂ ਵੇਖ ਫੈਨਜ਼ ਵੀ ਆਖਣਗੇ- ਵਾਹ ਜੀ ਵਾਹ
-
100 ਕਰੋੜ ਦੀ ਪਹਿਲੀ ਪੰਜਾਬੀ ਫਿਲਮ ਕੈਰੀ ਆਨ ਜੱਟਾ 3, ਜਲਦ ਹੀ ਚੌਪਾਲ ‘ਤੇ ਹੋਵੇਗੀ ਰੀਲੀਜ਼