ਲੁਧਿਆਣਾ : ਰਾਜਸਥਾਨ ਦੇ ਜ਼ਿਲ੍ਹਾ ਟੌਂਕ ਤੋਂ ਆਏ ਹੋਏ 50 ਦੇ ਕਰੀਬ ਕਿਸਾਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ | ਇਸ ਟੂਰ ਪ੍ਰੋਗਰਾਮ ਦੇ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਸਹਾਇਕ ਨਿਰਦੇਸ਼ਕ ਡਾ. ਕੁਲਦੀਪ ਸਿੰਘ ਰਹੇ | ਇਸ ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਲਵਲੀਸ਼ ਗਰਗ ਅਤੇ ਅਮਨਦੀਪ ਸਿੰਘ ਚੀਮਾ ਰਹੇ | ਸਭ ਤੋਂ ਪਹਿਲਾਂ ਡਾ. ਲਵਲੀਸ਼ ਗਰਗ ਨੇ ਸਾਰੇ ਕਿਸਾਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ |

ਕਿਸਾਨਾਂ ਨੇ ਕੀਟ ਵਿਗਿਆਨ ਵਿਭਾਗ ਦੇ ਡਾ. ਜਸਪਾਲ ਸਿੰਘ ਤੋਂ ਮਧੂ ਮੱਖੀ ਪਾਲਣ ਦੀ ਜਾਣਕਾਰੀ ਲਈ ਫਿਰ ਕਿਸਾਨਾਂ ਨੇ ਫ਼ਸਲਾਂ ਤੋਂ ਬਣਨ ਵਾਲੇ ਉਤਪਾਦਾਂ ਦੀ ਜਾਣਕਾਰੀ ਲਈ ਸੀਫੇਟ ਦਾ ਦੌਰਾ ਕੀਤਾ | ਅੰਤ ਵਿੱਚ ਅਮਨਦੀਪ ਸਿੰਘ ਚੀਮਾ ਨੇ ਸਾਰੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ |