ਪੰਜਾਬੀ
ਵਿਦਿਆਰਥੀਆਂ ਨੂੰ ਦੁਖੀ ਮਨੁੱਖਤਾ ਅਤੇ ਸਮਾਜ ਲਈ ਕੰਮ ਕਰਨ ਲਈ ਕੀਤਾ ਪ੍ਰੇਰਿਤ
Published
2 years agoon

ਲੁਧਿਆਣਾ : ਮਾਛੀਵਾੜਾ ਵਿੱਚ ਸਰਕਾਰੀ ਕਾਲਜ ਦੇ ਪਹਿਲੇ ਦੀਕਸ਼ਾਂਤ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਸ਼ਣ ਦਿੰਦੇ ਹੋਏ, ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਨੇ ਐਮਪੀਲੈਡ ਫੰਡ ਵਿਚੋਂ ਕਾਲਜ ਦੀਆਂ ਕੁਝ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ 20 ਲੱਖ ਰੁਪਏ ਦੀ ਗ੍ਰਾੰਟ ਦੇਣ ਦੀ ਘੋਸ਼ਣਾ ਕੀਤੀ ਹੈ। ਅਰੋੜਾ ਨੇੜੇ 150 ਵਿਦਿਆਰਥੀਆਂ ਨੂੰ ਡਿਗਰੀਆਂ ਵੰਡ ਕੇ ਦੀਕਸ਼ਾਂਤ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਅਰੋੜਾ ਨੇ ਇਸ ਕਾਲਜ ਦੇ ਸਰਕਾਰੀ ਕਾਲਜ ਵਿੱਚ ਤਬਦੀਲ ਹੋਣ ਦੇ ਇਕ ਸਾਲ ਦੇ ਅੰਦਰ ਪ੍ਰਿੰਸਪਿਲ ਹਰਪ੍ਰੀਆ ਸਿੰਘ ਵੱਲੋਂ ਕੀਤੇ ਕਾਰਜਾਂ ਦਾ ਜਿਕਰ ਕਰਕੇ ਪ੍ਰਸ਼ੰਸ਼ਾ ਕੀਤੀ।
ਅਰੋੜਾ ਨੇ ਵਿਦਿਆਰਥੀਆਂ ਨੂੰ ਜੀਵਨ ਪ੍ਰਤੀ ਹਮੇਸ਼ਾ ਖੁਸ਼ਨੁਮਾ ਰਵੱਈਆ ਅਪਣਾਉਣ ਅਤੇ ਕਦੇ ਵੀ ਹੌਸਲਾ ਨਾ ਹਾਰਨ ਅਤੇ ਨਿਰਾਸ਼ ਨਾ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਦੁਖੀ ਮਨੁੱਖਤਾ ਅਤੇ ਸਮਾਜ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਮਤਿਹਾਨ ਵਿੱਚ ਪ੍ਰਾਪਤ ਅੰਕ ਇੰਨੇ ਮਹੱਤਵਪੂਰਨ ਨਹੀਂ ਹੁੰਦੇ, ਪਰ ਸਮਾਜ ਵਿੱਚ ਤੁਸੀਂ ਜੋ ਛਾਪ ਛੱਡਦੇ ਹੋ, ਉਹ ਮਾਇਨੇ ਰੱਖਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਦੀ ਨਕਲ ਕਰਨ ਦੀ ਕੋਸ਼ਿਸ਼ ਨਾ ਕਰਨ, ਉਨ੍ਹਾਂ ਨੂੰ ਆਪਣੀ ਪਸੰਦ ਅਤੇ ਕਾਬਲੀਅਤ ਅਨੁਸਾਰ ਆਪਣਾ ਰਸਤਾ ਚੁਣਨਾ ਚਾਹੀਦਾ ਹੈ।
You may like
-
ਪੁਲਿਸ ਲਾਈਨ ਵਿੱਚ ਮੈਡੀਕਲ ਚੈਕਅੱਪ ਅਤੇ ਛਾਤੀ ਦੇ ਕੈਂਸਰ ਜਾਂਚ ਕੈਂਪ ਦਾ ਆਯੋਜਨ
-
CP ਸਿੱਧੂ ਨੇ ਆਪਣੇ ਜੱਦੀ ਪਿੰਡ ਸਿੱਧਵਾਂ ਬੇਟ ਦਾ ਕੀਤਾ ਦੌਰਾ, ਹੋਇਆ ਨਿੱਘਾ ਸਵਾਗਤ
-
ਐਮਪੀ ਅਰੋੜਾ ਨੇ ਲੁਧਿਆਣਾ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ
-
GGNIMT ਕਨਵੋਕੇਸ਼ਨ ‘ਚ ਪ੍ਰਦਾਨ ਕੀਤੀਆਂ ਗਈਆਂ 198 ਡਿਗਰੀਆਂ
-
ਜ਼ੀਰੋ ਲਿਕੁਈਡ ਡਿਸਚਾਰਜ ਲਈ ਆਰਤੀ ਇੰਟਰਨੈਸ਼ਨਲ ਲਿਮਟਿਡ ਦੀ ਕੀਤੀ ਸ਼ਲਾਘਾ
-
ਲੁਧਿਆਣਾ ਦੇ ਵੱਖ-ਵੱਖ ਮੁੱਦਿਆਂ ‘ਤੇ ਡੀਸੀ, ਐਮਸੀ, ਗਲਾਡਾ ਅਤੇ ਜ਼ਿਲ੍ਹਾ ਪੁਲਿਸ ਨਾਲ ਕੀਤੀ ਮੀਟਿੰਗ