Connect with us

ਪੰਜਾਬੀ

ਲੁਧਿਆਣਾ ਦੇ ਵੱਖ-ਵੱਖ ਮੁੱਦਿਆਂ ‘ਤੇ ਡੀਸੀ, ਐਮਸੀ, ਗਲਾਡਾ ਅਤੇ ਜ਼ਿਲ੍ਹਾ ਪੁਲਿਸ ਨਾਲ ਕੀਤੀ ਮੀਟਿੰਗ

Published

on

Meeting held with DC, MC, Galda and District Police on various issues of Ludhiana

ਲੁਧਿਆਣਾ : ਆਪ’ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਬੱਚਤ ਭਵਨ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ, ਏ.ਡੀ.ਸੀ. ਅਮਰਜੀਤ ਬੈਂਸ ਅਤੇ ਨਗਰ ਨਿਗਮ, ਗਲਾਡਾ, ਐਨ.ਐਚ.ਏ.ਆਈ., ਲੋਕ ਨਿਰਮਾਣ ਵਿਭਾਗ, ਪੰਜਾਬ ਪੁਲਿਸ ਅਤੇ ਪੀ.ਐਸ.ਪੀ.ਸੀ.ਐਲ. ਸਮੇਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਅਰੋੜਾ ਨੇ ਐਲੀਵੇਟਿਡ ਰੋਡ, ਲੁਧਿਆਣਾ-ਰਾਜਪੁਰਾ ਹਾਈਵੇ, ਲੁਧਿਆਣਾ-ਬਠਿੰਡਾ ਹਾਈਵੇ, ਦੱਖਣੀ ਬਾਈਪਾਸ, ਗਲਾਡਾ ਅਧੀਨ ਆਉਂਦੀ ਲੋਧੀ ਕਲੱਬ ਰੋਡ, ਬਹਾਦਰਕੇ ਨੂੰ ਲੁਧਿਆਣਾ-ਰਾਜਪੁਰਾ ਹਾਈਵੇਅ ਨਾਲ ਜੋੜਨ, ਹਲਵਾਰਾ ਏਅਰਪੋਰਟ, ਖੇਡ ਸੁਵਿਧਾ ਸਮੇਤ ਵੱਖ-ਵੱਖ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪੱਖੋਵਾਲ ਰੋਡ ਅਤੇ ਈਐਸਆਈਸੀ ਹਸਪਤਾਲ ਦੇ ਨਵੀਨੀਕਰਨ ਬਾਰੇ ਟਿੱਪਣੀ ਕੀਤੀ ਅਤੇ ਫੋਕਲ ਪੁਆਇੰਟ ਅਤੇ ਸੜਕਾਂ ਦੇ ਪੁਨਰ ਨਿਰਮਾਣ ਦਾ ਮੁੱਦਾ ਉਠਾਇਆ।

Facebook Comments

Trending