ਪੰਜਾਬੀ
ਆਪਣੇ ਬੁਰੇ ਦੌਰ ਨੂੰ ਯਾਦ ਕਰ ਭਾਵੁਕ ਹੋਈ ਕੈਟਰੀਨਾ ਕੈਫ, ਕਿਹਾ- ਮੈਨੂੰ ਲੱਗਿਆ ਹੁਣ ਮੇਰੀ ਜ਼ਿੰਦਗੀ ਹੋ ਗਈ ਹੈ ਖ਼ਤਮ
Published
3 years agoon

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਨਾਂ ਬਾਲੀਵੁੱਡ ਦੀਆਂ ਉਨ੍ਹਾਂ ਹੀਰੋਇਨਾਂ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਦਮ ‘ਤੇ ਬਾਲੀਵੁੱਡ ‘ਚ ਆਪਣੀ ਪਛਾਣ ਬਣਾਈ ਹੈ। ਇਕ ਸਮਾਂ ਸੀ ਕਿ ਜਦੋਂ ਉਸ ਨੂੰ ਬਾਲੀਵੁੱਡ ‘ਚ ਪਛਾਣ ਬਨਾਉਣ ਲਈ ਲੰਮਾ ਸੰਘਰਸ਼ ਕਰਨਾ ਪਿਆ ਅਤੇ ਬਹੁਤ ਕੁਝ ਬਰਦਾਸ਼ਤ ਵੀ ਕਰਨਾ ਪਿਆ ਸੀ। ਹਾਲ ਹੀ ‘ਚ ਕੈਟਰੀਨਾ ਕੈਫ ਨੇ ਇੱਕ ਇੰਟਰਵਿਊ ਦਿੱਤਾ, ਜਿਸ ‘ਚ ਉਸ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਈ ਖ਼ੁਲਾਸੇ ਕੀਤੇ ਹਨ।
ਕੈਟਰੀਨਾ ਕੈਫ ਨੇ ਖ਼ੁਲਾਸਾ ਕੀਤਾ ਹੈ ਕਿ ਫ਼ਿਲਮ ‘ਸਾਇਆ’ ‘ਚ ਮੈਨੂੰ ਕੱਢ ਦਿੱਤਾ ਗਿਆ ਸੀ। ਮੇਰਾ ਸਿਰਫ਼ ਇੱਕ ਹੀ ਸ਼ਾਟ ਸੀ ਪਰ ਮੈਂ ਇੱਕ ਵੀ ਦਿਨ ਸ਼ੂਟਿੰਗ ਨਹੀਂ ਕੀਤੀ ਸੀ। ਉਸ ਸਮੇਂ ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਅਤੇ ਮੇਰਾ ਕਰੀਅਰ ਖ਼ਤਮ ਹੋ ਗਿਆ ਹੈ। ਇਸ ਦੇ ਨਾਲ ਹੀ ਕੈਟਰੀਨਾ ਨੇ ਅੱਗੇ ਦੱਸਿਆ ਕਿ ਮੈਨੂੰ ਕਿਹਾ ਗਿਆ ਕਿ ਉਹ ਕਦੇ ਵੀ ਅਦਾਕਾਰਾ ਨਹੀਂ ਹੋ ਸਕਦੀ ਕਿਉਂਕਿ ਉਸ ‘ਚ ਅਦਾਕਾਰਾ ਵਰਗਾ ਕੁਝ ਵੀ ਨਹੀਂ ਹੈ। ਇਹ ਸੁਣ ਕੇ ਮੈਂ ਬਹੁਤ ਰੋਈ ਸੀ। ਕੈਟਰੀਨਾ ਕੈਫ ਨੇ ਆਪਣੇ ਇਸ ਇੰਟਰਵਿਊ ਦੌਰਾਨ ਹੋਰ ਵੀ ਕਈ ਖ਼ੁਲਾਸੇ ਕੀਤੇ ਹਨ।
ਕੈਟਰੀਨਾ ਕੈਫ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਸਬੰਧ ਵਿਦੇਸ਼ ਨਾਲ ਹੈ। ਉਸ ਨੇ ਵਿੱਕੀ ਕੌਸ਼ਲ ਨਾਲ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ। ਵਿੱਕੀ ਕੌਸ਼ਲ ਵੀ ਇੱਕ ਵਧੀਆ ਅਦਾਕਾਰ ਹਨ ਅਤੇ ਉਨ੍ਹਾਂ ਦਾ ਸਬੰਧ ਪੰਜਾਬੀ ਪਰਿਵਾਰ ਨਾਲ ਹੈ। ਵਿੱਕੀ ਕੌਸ਼ਲ ਨਾਲ ਵਿਆਹ ਤੋਂ ਪਹਿਲਾਂ ਅਦਾਕਾਰਾ ਦਾ ਨਾਮ ਸਲਮਾਨ ਖ਼ਾਨ ਦੇ ਨਾਲ ਜੋੜਿਆ ਜਾ ਰਿਹਾ ਸੀ। ਹਾਲਾਂਕਿ ਕੈਟਰੀਨਾ ਦਾ ਵਿੱਕੀ ਕੌਸ਼ਲ ਨਾਲ ਵਿਆਹ ਕਰਵਾਉਣਾ ਹਰ ਕਿਸੇ ਲਈ ਹੈਰਾਨਜਨਕ ਸੀ।
You may like
-
ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਘਰ ‘ਚ ਸਵੇਰ ਤੋਂ ਹੀ ਮਚਿਆ ਹੰਗਾਮਾ , ਪੜ੍ਹੋ ਪੂਰੀ ਖਬਰ
-
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ‘ਤੇ ਬੋਲੇ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ, ਜਾਣੋ ਕੀ ਕਿਹਾ
-
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਪਹੁੰਚੀ ਸੀਐਮ ਮਾਨ ਦੇ ਹਲਕੇ ‘ਚ, ਪੰਜਾਬੀ ਵਿੱਚ ਕੀਤਾ ਧੰਨਵਾਦ
-
ਰਾਘਵ ਚੱਢਾ ਤੋਂ ਜ਼ਿਆਦਾ ਰਈਸ ਹੈ ਪਰਿਣੀਤੀ, ਕੁੱਲ ਜਾਇਦਾਦ ਜਾਣ ਕੇ ਖਿਸਕੇਗੀ ਪੈਰਾਂ ਹੇਠੋਂ ਜ਼ਮੀਨ
-
ਅਦਾਕਾਰਾ ਈਸ਼ਾ ਗੁਪਤਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਮਚਾਈ ਖਲਬਲੀ
-
ਮੈਨੂੰ ਮੰਚ ’ਤੇ ਪ੍ਰਫਾਰਮ ਕਰਨਾ ਪਸੰਦ ਹੈ : ਵਾਣੀ ਕਪੂਰ