Connect with us

ਪੰਜਾਬੀ

ਗੁਲਜ਼ਾਰ ਗਰੁੱਪ ‘ਚ ਪੀ ਟੀ ਯੂ ਦੇ ਤਿੰਨ ਦਿਨਾਂ ਸੈਂਟਰਲ ਜ਼ੋਨਲ ਯੂਥ ਫੈਸਟ 2022 ਦੀ ਸ਼ੁਰੂਆਤ

Published

on

Three-day Central Zonal Youth Fest 2022 of PTU begins at Gulzar Group

ਖੰਨਾ (ਲੁਧਿਆਣਾ ) : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਵਿਚ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਤਿੰਨ ਦਿਨਾਂ ਸੈਂਟਰਲ ਜੋਨ ਯੂਥ ਫੈਸਟ 2022 ਦੀ ਧੂਮਧਾਮ ਨਾਲ ਸ਼ੁਰੂਆਤ ਹੋ ਗਈ| ਵੱਖ ਵੱਖ ਰੰਗਾਂ ਰੰਗ ਗਤੀਵਿਧੀਆਂ, ਕਲਾ ਦੀ ਵੰਨਗੀਆਂ ਅਤੇ ਖ਼ੂਬਸੂਰਤ ਅਦਾਕਾਰੀ ਦੇ ਸੁਮੇਲ ਇਸ ਯੂਥ ਫੈਸਟ ਦੇ ਪਹਿਲੇ ਦਿਨਾ12 ਕਾਲਜਾਂ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ|

ਇਸ ਮੌਕੇ ਤੇ ਉਦਘਾਟਨੀ ਸਮਾਰੋਹ ਦੌਰਾਨ ਪੰਜਾਬੀ ਸਿਨੇਮਾ ਦੇ ਨਾਮਵਰ ਅਦਾਕਾਰ ਗਿੱਪੀ ਗਰੇਵਾਲ, ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ, ਪੰਜਾਬੀ ਸਿਨੇਮਾ ਦੇ ਨਾਮਵਰ ਅਦਾਕਾਰ ਹਾਰਬੀ ਸੰਘਾ, ਪੰਜਾਬੀ ਸਿਨੇਮਾ ਦੇ ਨਾਮਵਰ ਅਦਾਕਾਰ ਕਰਮਜੀਤ ਅਨਮੋਲ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਦੀਆਂ ਵਿਲੱਖਣ ਪੇਸ਼ਕਾਰੀਆਂ ਵੇਖੀਆਂ|

ਪਹਿਲੇ ਦਿਨ ਦੇ ਮੁਕਾਬਲਿਆਂ ਵਿਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਕਲਾਸੀਕਲ ਡਾਂਸ, ਗਰੁੱਪ ਸ਼ਬਦ ਕੀਰਤਨ /ਭਜਨ, ਮਿਮਿਕਰੀ, ਵਨ ਐਕਟ ਪਲੇ, ਗਰੁੱਪ ਸੌਂਗ (ਭਾਰਤੀ ਸ਼੍ਰੇਣੀ), ਵਾਰ ਗਾਇਨ, ਲੋਕ ਗੀਤ, ਰਚਨਾਤਮਿਕ ਲੇਖਣ, ਕੁਇਜ਼, ਆਨ ਸਪਾਟ ਪੇਂਟਿੰਗ, ਆਨ ਸਪਾਟ ਫ਼ੋਟੋਗਰਾਫੀ, ਕਲੇ ਮਾਡਲਿੰਗ, ਕੁਲਾਜ ਮੇਕਿੰਗ ਦਾ ਪ੍ਰਦਰਸ਼ਨ ਕੀਤਾ|

ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੀਕਿਊਟਿਵ ਗੁਰਕੀਰਤ ਸਿੰਘ ਨੇ ਸਭ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਯੂਥ ਫੈਸਟ ਨੌਜਵਾਨਾਂ ਲਈ ਆਪਣੀ ਵਿਲੱਖਣ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਬਿਹਤਰੀਨ ਪਲੇਟਫ਼ਾਰਮ ਸਿੱਧ ਹੁੰਦੇ ਹਨ| ਇਸ ਯੂਥ ਫੈਸਟ ਵਿਚ ਵੀ ਨੌਜਵਾਨਾਂ ਨੂੰ ਆਪਣੀ ਬਿਹਤਰੀਨ ਕਾਰਗੁਜ਼ਾਰੀ ਲਈ ਬਿਹਤਰੀਨ ਮੌਕੇ ਦਿਤੇ ਜਾ ਰਹੇ ਹਨ|

ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਬਿਹਤਰੀਨ ਪੇਸ਼ਕਾਰੀਆਂ ਦੀ ਸਲਾਹਣਾ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਜੀਵਨ ਹਰ ਇਨਸਾਨ ਲਈ ਬਹੁਤ ਅਹਿਮ ਹੁੰਦਾ ਹੈ | ਇਸ ਸਮੇਂ ਦੇ ਹਰ ਰੰਗ ਨੂੰ ਜਿਊਣਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਆਪਣੇ ਉੱਜਲ ਭਵਿਖ ਲਈ ਵੀ ਜਾਗਰੂਕ ਰਹਿਣਾ ਚਾਹੀਦਾ ਹੈ|

ਉਨ੍ਹਾਂ ਕਿਹਾ ਕਿ ਸਭਿਆਚਾਰਕ ਗਤੀਵਿਧੀਆਂ ਪੜਾਈ ਦੇ ਨਾਲ ਨਾਲ ਇਕ ਨਵੇਕਲਾ ਤਾਕਤ ਭਰਦੇ ਹੋਏ ਵਿਦਿਆਰਥੀ ਜੀਵਨ ਨੂੰ ਹੋਰ ਖ਼ੂਬਸੂਰਤ ਕਰ ਦਿੰਦੀਆਂ ਹਨ| ਇਸ ਮੌਕੇ ਤੇ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਸੋਚ ਨਾਲ ਬਣਾਈਆਂ ਪੇਸ਼ਕਾਰੀਆਂ ਨਾਲ ਮਾਹੌਲ ਨੂੰ ਰੁਮਾਂਚਿਤ ਕਰ ਦਿਤਾ|

 

 

Facebook Comments

Trending