ਪੰਜਾਬੀ
ਫ਼ਿਲਮੀ ਪਰਦੇ ’ਤੇ ਆਉਣ ਤੋਂ ਪਹਿਲਾਂ ਜਾਹਨਵੀ ਕਪੂਰ ਨੇ ਭੈਣ ਖੁਸ਼ੀ ਨੂੰ ਦਿੱਤੀ ਅਜਿਹੀ ਸਲਾਹ, ਕਿਹਾ- ‘ਕਦੇ ਕਿਸੇ…’
Published
3 years agoon

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਅਕਸਰ ਸੁਰਖੀਆਂ ’ਚ ਰਹਿੰਦੀ ਹੈ। ਜਾਹਨਵੀ ਦੇ ਨਾਲ-ਨਾਲ ਅਦਾਕਾਰਾ ਦੀ ਛੋਟੀ ਭੈਣ ਯਾਨੀ ਕਿ ਖੁਸ਼ੀ ਕਪੂਰ ਵੀ ਚਰਚਾ ਦਾ ਵਿਸ਼ਾ ਬਣੀ ਗਈ ਹੈ। ਜਿੱਥੇ ਜਾਹਨਵੀ ਨੇ ਫ਼ਿਲਮ ਇੰਡਸਟਰੀ ’ਚ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਹੈ, ਉੱਥੇ ਹੀ ਦੂਜੇ ਪਾਸੇ ਛੋਟੀ ਭੈਣ ਖੁਸ਼ੀ ਵੀ ਜਲਦੀ ਫ਼ਿਲਮ ‘ਦਿ ਆਰਚੀਜ਼’ ਨਾਲ ਡੈਬਿਊ ਕਰਨ ਜਾ ਰਹੀ ਹੈ।
ਹਾਲ ਹੀ ’ਚ ਜਾਹਨਵੀ ਨੇ ਆਪਣੀ ਭੈਣ ਖੁਸ਼ੀ ਨੂੰ ਫ਼ਿਲਮੀ ਦੁਨੀਆ ’ਚ ਐਂਟਰੀ ਕਰਨ ਲਈ ਸਲਾਹ ਦਿੱਤੀ ਹੈ। ਜਦੋਂ ਜਾਹਨਵੀ ਕਪੂਰ ਨੂੰ ਪੁੱਛਿਆ ਗਿਆ ਸੀ ਕਿ ਉਸ ਦੀ ਭੈਣ ਜਲਦ ਹੀ ਇੰਡਸਟਰੀ ’ਚ ਐਂਟਰੀ ਕਰਨ ਵਾਲੀ ਹੈ ਤਾਂ ਉਹ ਖੁਸ਼ੀ ਨੂੰ ਕੀ ਸਲਾਹ ਦੇਵੇਗੀ। ਇਸ ਦਾ ਜਵਾਬ ਦਿੰਦਿਆਂ ਅਦਾਕਾਰਾ ਨੇ ਕਿਹਾ ਕਿ ‘ਕਦੇ ਵੀ ਕਿਸੇ ਅਦਾਕਾਰ ਨੂੰ ਡੇਟ ਨਾ ਕਰੇ, ਜਾਹਨਵੀ ਨੇ ਅੱਗੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਮੈਂ ਅਤੇ ਖੁਸ਼ੀ ਜਿਸ ਤਰ੍ਹਾਂ ਦੀ ਕੁੜੀਆਂ ਹਨ, ਉਨ੍ਹਾਂ ਲਈ ਕਿਸੇ ਅਦਾਕਾਰ ਨੂੰ ਡੇਟ ਨਾ ਕਰਨਾ ਬਿਹਤਰ ਹੋਵੇਗਾ।
ਆਪਣੀ ਗੱਲ ਜਾਰੀ ਰੱਖਦਿਆਂ ਜਾਹਨਵੀ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸਦੀ ਭੈਣ ਫ਼ਿਲਮ ਇੰਡਸਟਰੀ ’ਚ ਆਉਣ ਜਾ ਰਹੀ ਹੈ। ਉਸ ਨੇ ਸਲਾਹ ਦਿੱਤੀ ਕਿ ਆਪਣੀ ਅਹਿਮੀਅਤ ਨੂੰ ਜਾਣੋ। ਜਾਣੋ ਕਿ ਤੁਸੀਂ ਇੰਨੇ ਪ੍ਰਤਿਭਾਸ਼ਾਲੀ ਹੋ ਕਿ ਤੁਹਾਡੇ ਕੋਲ ਸਕ੍ਰੀਨ ’ਤੇ ਦਿਖਾਉਣ ਲਈ ਬਹੁਤ ਪ੍ਰਤਿਭਾ ਹੈ।
ਟ੍ਰੋਲਿੰਗ ਦੇ ਮਾਮਲੇ ’ਚ ਅਦਾਕਾਰਾ ਨੇ ਕਿਹਾ ਕਿ ਆਪਣੀ ਪ੍ਰਤਿਭਾ ਨੂੰ ਇਸ ਤਰ੍ਹਾਂ ਦਿਖਾਓ ਕਿ ਤੁਹਾਨੂੰ ਟ੍ਰੋਲ ਕਰਨ ਵਾਲੇ ਲੋਕ ਕੀ-ਕੀ ਕਹਿਣਗੇ। ਇਸ ਦੇ ਨਾਲ ਅਦਾਕਾਰਾ ਨੇ ਕਿਹਾ ਕਿ ਪਰ ਮੈਂ ਚਾਹੁੰਦੀ ਹਾਂ ਕਿ ਖੁਸ਼ੀ ਨੂੰ ਪਹਿਲਾਂ ਹੀ ਇਨ੍ਹਾਂ ਮੁਸ਼ਕਿਲਾਂ ਨਾਲ ਲੜਨ ਆ ਜਾਵੇ। ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ ਬਹੁਤ ਸਾਰੇ ਮੌਕੇ ਲੈ ਕੇ ਆਵੇਗੀ। ਇਸ ਲਈ ਨਹੀਂ ਕਿ ਉਹ ਨੇਪੋਟਿਜ਼ਮ ਬੱਚਾ ਹੈ, ਸਗੋਂ ਇਸ ਲਈ ਕਿ ਉਹ ਪ੍ਰਤਿਭਾਸ਼ਾਲੀ ਹੈ।
You may like
-
ਪੰਜਾਬ ‘ਚ ਫਿਲਮੀ ਅੰਦਾਜ਼ ‘ਚ ਬੱਸ ਨੂੰ ਘੇਰ ਕੇ ਲੁੱਟਿਆ, ਸੀਸੀਟੀਵੀ ‘ਚ ਕੈਦ
-
ਜਦ ਪੰਜਾਬੀ ਗਾਇਕ ਚਮਕੀਲਾ ਨੇ ਸ਼੍ਰੀਦੇਵੀ ਨਾਲ ਫਿਲਮ ਨੂੰ ਕੀਤਾ ਸੀ ਨਾ , ਕਿਹਾ- ਮੇਰਾ ’10 ਲੱਖ ਦਾ ਨੁਕਸਾਨ ਹੋਵੇਗਾ
-
ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਜਯਾ ਬੱਚਨ ਨੇ ਕੰਗਨਾ ਰਣੌਤ ਨੂੰ ਕੀਤਾ ਨਜ਼ਰਅੰਦਾਜ਼
-
ਫ਼ਿਲਮ ਦੇ ਕੰਮ ’ਚ ਰੁੱਝੀ ਮਾਨੁਸ਼ੀ ਛਿੱਲਰ, 15 ਰਾਤਾਂ ਦੀ ਨੀਂਦ ਛੱਡ ਕੇ ਕਰ ਰਹੀ ‘ਤਹਿਰਾਨ’ ਦੀ ਸ਼ੂਟਿੰਗ
-
ਰਵੀਨਾ ਟੰਡਨ ਦੀ ਇਹ ਦਮਦਾਰ ਫ਼ਿਲਮ ਨਾਲ ਕਰੇਗੀ ਵਾਪਸੀ, ਅਰਬਾਜ਼ ਖ਼ਾਨ ਪ੍ਰੋਡਕਸ਼ਨ ਬੈਨਰ ਹੇਠ ਬਣੇਗੀ ਫ਼ਿਲਮ
-
ਸ਼ਹਿਨਾਜ਼ ਗਿੱਲ ਇਨ੍ਹਾਂ ਫ਼ਿਲਮਾਂ ’ਚ ਆਵੇਗੀ ਨਜ਼ਰ, ਮੀਡੀਆ ਦੇ ਸਵਾਲ ’ਤੇ ਅਦਾਕਾਰਾ ਨੇ ਕੀਤਾ ਖ਼ੁਲਾਸਾ