Connect with us

ਅਪਰਾਧ

ਵੱਖ ਵੱਖ ਬੈਰਕਾਂ ਚੋਂ 9 ਮੋਬਾਇਲ ਫੋਨ ਬਰਾਮਦ, ਹਵਾਲਾਤੀਆਂ ਖਿਲਾਫ ਕੇਸ ਦਰਜ

Published

on

9 mobile phones recovered from different barracks, case registered against convicts

ਲੁਧਿਆਣਾ : ਜੇਲ੍ਹ ਬੈਰਕਾਂ ਦੀ ਚੱਲ ਰਹੀ ਤਲਾਸ਼ੀ ਦੌਰਾਨ ਹਵਾਲਾਤੀਆਂ ਦੇ ਕਬਜ਼ੇ ‘ਚੋਂ ਫਿਰ ਤੋਂ ਮੋਬਾਇਲ ਫੋਨ ਬਰਾਮਦ ਕੀਤੇ ਗਏ । ਜਾਣਕਾਰੀ ਦਿੰਦਿਆਂ ਸਹਾਇਕ ਸੁਪਰੀਡੈਂਟ ਸੂਰਜਮੱਲ ਨੇ ਦੱਸਿਆ ਪਹਿਲੇ ਬੈਰਕ ਦੀ ਤਲਾਸ਼ੀ ਦੌਰਾਨ ਹਵਾਲਾਤੀ ਪਿਊਸ਼ ਅਰੋਡ਼ਾ ਤੇ ਆਕਾਸ਼ ਮਿਸ਼ਰਾ ਦੇ ਕਬਜ਼ੇ ‘ਚੋਂ ਤਿੰਨ ਮੋਬਾਇਲ ਫੋਨ ਮਿਲੇ। ਇਸੇ ਤਰ੍ਹਾਂ ਦੂਸਰੇ ਬੈਰਕ ਦੀ ਤਲਾਸ਼ੀ ਦੌਰਾਨ ਲਾਵਾਰਸ ਹਾਲਤ ਵਿੱਚ ਚਾਰ ਮੋਬਾਇਲ ਫੋਨ ਬਰਾਮਦ ਕੀਤੇ ਗਏ ।

ਕੈਦੀ ਸੰਜੀਵ ਕੁਮਾਰ ਅਤੇ ਹਵਾਲਾਤੀ ਕੁਲਵਿੰਦਰ ਸਿੰਘ ਦੇ ਕਬਜ਼ੇ ‘ਚੋਂ ਵੀ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ । ਤਲਾਸ਼ੀ ਦੌਰਾਨ ਇੱਕ ਚਾਰਜਰ ਲਾਵਾਰਸ ਹਾਲਤ ਵਿੱਚ ਮਿਲਿਆ। ਇਨ੍ਹਾਂ ਮਾਮਲਿਆਂ ਵਿਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਵੱਖ ਵੱਖ ਤਿੰਨ ਮੁਕੱਦਮੇ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।

Facebook Comments

Trending