ਪੰਜਾਬੀ
ਖ਼ਰਾਬ ਸਿਹਤ ਦੀਆਂ ਖ਼ਬਰਾਂ ਵਿਚਾਲੇ ਦੀਪਿਕਾ ਏਅਰਪੋਰਟ ’ਤੇ ਹੋਈ ਸਪੌਟ, ਤਸਵੀਰਾਂ ’ਚ ਨਜ਼ਰ ਆ ਰਹੀ ਕੂਲ
Published
3 years agoon
ਦੀਪਿਕਾ ਪਾਦੁਕੋਣ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ। ਕੁਝ ਦਿਨ ਪਹਿਲਾਂ ਦੀਪਿਕਾ ਪਾਦੁਕੋਣ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਦੇਰ ਰਾਤ ਮੁੰਬਈ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।
ਹਾਲਾਂਕਿ ਦੀਪਿਕਾ ਦੀ ਸਿਹਤ ਹੁਣ ਠੀਕ ਹੈ ਅਤੇ ਉਹ ਆਪਣੇ ਆਉਣ ਵਾਲੇ ਪ੍ਰਾਜੈਕਟ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਇਸ ਦੌਰਾਨ ਅਦਾਕਾਰਾ ਨੂੰ ਮੁੰਬਈ ਏਅਰਪੋਰਟ ਸਪੌਟ ਕੀਤਾ ਗਿਆ। ਹੁਣ ਅਦਾਕਾਰਾ ਦੀਆਂ ਏਅਰਪੋਰਟ ਤੋਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਦੀਪਿਕਾ ਇਸ ਦੌਰਾਨ ਸਫ਼ੈਦ ਪ੍ਰਿੰਟਿਡ ਪੈਂਟ ਨਾਲ ਮੈਚਿੰਗ ਟੀ-ਸ਼ਰਟ ’ਚ ਨਜ਼ਰ ਆਈ। ਇਸ ਤੋਂ ਇਲਾਵਾ ਅਦਾਕਾਰਾ ਨੇ ਨੀਲੇ ਰੰਗ ਦੀ ਲੰਬੀ ਜੈਕੇਟ ਵੀ ਕੈਰੀ ਕੀਤੀ ਹੋਈ ਹੈ।
ਦੀਪਿਕਾ ਇਸ ਲੁੱਕ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਦੇ ਨਾਲ ਅਦਾਕਾਰਾ ਨੇ ਵਾਈਟ ਸ਼ੂਅਜ਼ ਪਾਏ ਹੋਏ ਹਨ।ਪ੍ਰਸ਼ੰਸਕ ਅਦਾਕਾਰਾ ਨੂੰ ਠੀਕ ਦੇਖ ਕੇ ਕਾਫ਼ੀ ਖੁਸ਼ ਹਨ।
ਦੀਪਿਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਪਠਾਨ’ ’ਚ ਨਜ਼ਰ ਆਵੇਗੀ, ਜਿਸ ’ਚ ਜਾਨ ਅਬ੍ਰਾਹਮ ਵੀ ਅਹਿਮ ਭੂਮਿਕਾ ’ਚ ਹਨ।
ਇਸ ਤੋਂ ਇਲਾਵਾ ਦੀਪਿਕਾ ਫ਼ਿਲਮ ‘ਫਾਈਟਰ’ ’ਚ ਪਹਿਲੀ ਵਾਰ ਰਿਤਿਕ ਰੋਸ਼ਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।
You may like
-
ਦੀਪਿਕਾ ਪਾਦੁਕੋਣ ਨੇ ਆਸਕਰਸ ’ਚ ਬਲੈਕ ਲੁੱਕ ਨਾਲ ਜਿੱਤਿਆ ਲੋਕਾਂ ਦਾ ਦਿਲ, ਤਸਵੀਰਾਂ ਵਾਇਰਲ
-
ਵੱਡੀਆਂ ਫ਼ਿਲਮਾਂ ਦੀ ਵੱਡੀ ਅਦਾਕਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ ਦੀਪਿਕਾ ਪਾਦੂਕੋਣ
-
ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੀ ‘ਕੁੜਮਾਈ’ ਦੌਰਾਨ ਫ਼ਿਲਮੀ ਕਲਾਕਾਰਾਂ ਨੇ ਲਾਈਆਂ ਰੌਣਕਾਂ
-
ਦੀਪਿਕਾ ਪਤੀ ਰਣਵੀਰ ਨਾਲ ਸਟਾਈਲਿਸ਼ ਲੁੱਕ ‘ਚ GQ AWARDS ਪਹੁੰਚੀ, ਜੋੜੇ ਨੇ ਇਕ-ਦੂਜੇ ਦਾ ਹੱਥ ਫੜ ਕੇ ਦਿੱਤੇ ਪੋਜ਼
-
ਬਾਲੀਵੁੱਡ ’ਚ ਦੀਪਿਕਾ ਨੇ ਪੂਰੇ ਕੀਤੇ 15 ਸਾਲ, ਦੁਨੀਆ ਭਰ ’ਚ ਗਲੋਬਲ ਆਈਕਨ ਨੇ ਚਮਕਾਇਆ ਆਪਣਾ ਨਾਂ
-
ਦੀਪਿਕਾ ਪਾਦੂਕੋਣ ਦੁਨੀਆ ਦੀਆਂ TOP10 ਖੂਬਸੂਰਤ ਔਰਤਾਂ ’ਚ ਸ਼ਾਮਲ, ਜਾਣੋ ਹੋਰ ਕਿਸਦਾ ਹੈ ਸੂਚੀ ‘ਚ ਨਾਂ
