ਪੰਜਾਬੀ
ਲੇਡੀ ਬੌਸ ਲੁੱਕ ’ਚ ਨਜ਼ਰ ਆਈ ਸਰਗੁਣ ਮਹਿਤਾ, ਹੌਟ ਅੰਦਾਜ਼ ’ਚ ਦਿੱਤੇ ਪੋਜ਼
Published
3 years agoon

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਬੇਹੱਦ ਖ਼ੂਬਸੂਰਤ ਅਦਾਕਾਰਾ ’ਚੋਂ ਇਕ ਹੈ । ਅਦਾਕਾਰਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੀ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
ਅਦਾਕਾਰੀ ਦੇ ਨਾਲ-ਨਾਲ ਸਰਗੁਣ ਦੀ ਡਰੈੱਸਿੰਗ ਸੈੱਸ ਵੀ ਕਾਫ਼ੀ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ।
ਹਾਲ ਹੀ ’ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸਰਗੁਣ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਹਰ ਕੋਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ। ਸਰਗੁਣ ਦੇ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਲੇਡੀ ਬੌਸ ਲੁੱਕ ’ਚ ਨਜ਼ਰ ਆ ਰਹੀ ਹੈ।
ਅਦਾਕਾਰਾ ਨੇ ਬਲੂ ਰੰਗ ਦਾ ਪੈਂਟ-ਕੋਟ ਅਤੇ ਵਾਈਟ ਸ਼ੂਅਜ਼ ਪਾਏ ਹਨ। ਇਸ ਦੇ ਨਾਲ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।
ਅਦਾਕਾਰਾ ਨੇ ਸਰਗੁਣ ਦੀ ਇਸ ਲੁੱਕ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ।
ਅਦਾਕਾਰਾ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਪ੍ਰਸ਼ੰਸਕ ਅਦਾਕਾਰਾ ਦੀ ਇਸ ਲੁੱਕ ਨੂੰ ਪਸੰਦ ਕਰ ਰਿਹਾ ਹੈ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਸਰਗੁਣ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਵੱਧ ਇਕ ਦਮਦਾਰ ਫ਼ਿਲਮਾਂ ਦੇ ਰਹੀ ਹੈ।
ਇਸ ਤੋਂ ਇਲਾਵਾ ਅਦਾਕਾਰਾ ਆਪਣੀ ਨਵੀਂ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ’ਚ ਸਰਗੁਣ ਨਾਲ ਦਿਲਜੀਤ ਦੋਸਾਂਝ ਅਹਿਮ ਭੂਮਿਕਾਂ ਨਿਭਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ ਦੁਸ਼ਹਿਰੇ ਦੇ ਮੌਕੇ 5 ਅਕਤੂਬਰ ਦਿਨ ਬੁੱਧਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
You may like
-
ਸਰਗੁਣ ਮਹਿਤਾ ਤੇ ਦਿਲਜੀਤ ਦੌਸਾਂਝ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ, ਹੁਣ ਹਾਸਲ ਕੀਤੀ ਇਹ ਵੱਡੀ ਉਪਲਬਧੀ
-
ਹਿਨਾ ਖ਼ਾਨ ਨੇ ਬੈਕਲੇਸ ਜੰਪਸੂਟ ’ਚ ਦਿੱਤੇ ਕਿਲਰ ਪੋਜ਼, ਹੌਟ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
-
ਦੀਵਾਲੀ ਮੌਕੇ ਸਰਗੁਣ ਮਹਿਤਾ ਅਤੇ ਰਵੀ ਦੁਬੇ ਹੋਏ ਰੋਮਾਂਟਿਕ, ਤਸਵੀਰਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
-
ਸਰਗੁਣ ਮਹਿਤਾ ਹੈ ਪੰਜਾਬੀ ਇੰਡਸਟਰੀ ਦੀ ਸਭ ਤੋਂ ਅਮੀਰ ਅਦਾਕਾਰਾ, ਪਤੀ ਦੀ ਜਾਇਦਾਦ ਸਣੇ 300 ਕਰੋੜ ਦੀ ਹੈ ਮਾਲਕਨ