Connect with us

ਪੰਜਾਬੀ

ਹਿਨਾ ਖ਼ਾਨ ਨੇ ਬੈਕਲੇਸ ਜੰਪਸੂਟ ’ਚ ਦਿੱਤੇ ਕਿਲਰ ਪੋਜ਼, ਹੌਟ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

Published

on

Hina Khan gave killer poses in a backless jumpsuit, hot style won the hearts of fans

ਜਦੋਂ ਵੀ ਟੀ.ਵੀ. ਦੀਆਂ ਸਟਾਈਲਿਸ਼ ਅਦਾਕਾਰਾਂ ਦੀ ਗੱਲ ਹੁੰਦੀ ਹੈ ਤਾਂ ਯਕੀਕਨ ਉਸ ’ਚ ਹਿਨਾ ਖ਼ਾਨ ਦੇ ਨਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਹਿਨਾ ਆਪਣੀ ਅਦਾਕਾਰੀ ਨਾਲ-ਨਾਲ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ। ਅਦਾਕਾਰਾ ਆਪਣੀ ਹੌਟ ਅਤੇ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਲ ਹੀ ’ਚ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੇ ਸ਼ਾਨਦਾਰ ਫ਼ੋਟੋਸ਼ੂਟ ਦੀ ਝਲਕ ਸਾਂਝੀ ਕੀਤੀ ਹੈ। ਹਿਨਾ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ।

ਇਨ੍ਹਾਂ ਤਸਵੀਰਾਂ ‘ਚ ਹਿਨਾ ਖ਼ਾਨ ਨੇ ਕੈਮਰੇ ਲਈ ਕਈ ਸ਼ਾਨਦਾਰ ਪੋਜ਼ ਦਿੱਤੇ ਅਤੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।

ਇਸ ’ਚ ਅਦਾਕਾਰਾ ਬੇਹੱਦ ਹੌਟ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਦੀ ਜੰਪਸੂਟ ਪਾਇਆ ਹੋਇਆ ਹੈ। ਇਸ ਜੰਪਸੂਟ ’ਚ ਅਦਾਕਾਰਾ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆ ਰਹੀ ਹੈ।

ਹਿਨਾ ਨੇ ਮਿਨੀਮਲ ਮੇਕਅੱਪ ਅਤੇ ਸਮੋਕੀ ਆਈਜ਼ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਨਿਊਡ ਲਿਪਸ਼ੇਡ ਲਗਾਇਆ ਹੋਇਆ ਹੈ।

ਅਦਾਕਾਰਾ ਦੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ । ਹਿਨਾ ਦੇ ਬ੍ਰਾਈਟ ਅਤੇ ਵੱਡੇ ਈਅਰਰਿੰਗਜ਼ ਉਸ ਦੀ ਲੁੱਕ ਨੂੰ ਹੋਰ ਵੀ ਵਧਾ ਰਹੇ ਹਨ।

ਤਸਵੀਰਾਂ ’ਚ ਹਿਨਾ ਦਾ ਇਹ ਸਟਾਈਲ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਹਿਨਾ ਦੇ ਚਾਹੁਣ ਵਾਲਿਆਂ ਉਨ੍ਹਾਂ ਦੇ ਇਸ ਅੰਦਾਜ਼ ਤੋਂ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ।

ਅਦਾਕਾਰਾ ਜੋ ਵੀ ਪਹਿਰਾਵਾ ਪਾਉਂਦੀ ਹੈ ਉਸ ’ਚ ਪਰਫੈਕਟ ਨਜ਼ਰ ਆਉਂਦੀ ਹੈ। ਪ੍ਰਸ਼ੰਸਕਾਂ ਨੂੰ ਹਿਨਾ ਖ਼ਾਨ ਦਾ ਡਰੈੱਸਿੰਗ ਸੈਂਸ ਬੇਹੱਦ ਪਸੰਦ ਹੈ।

ਇਸ ਦੇ ਨਾਲ ਅਦਾਕਾਰਾ ਤਸਵੀਰਾਂ ’ਚ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਕਾਫ਼ੀ ਬੋਲਡ ਅਤੇ ਅਕਰਸ਼ਿਤ ਨਜ਼ਰ ਆ ਰਹੀ ਹੈ।

ਹੌਟ ਅੰਦਾਜ਼ ’ਚ ਹਿਨਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਗਲੈਮਰਸ ਅਦਾਵਾਂ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀਆਂ ਹਨ।

 

Facebook Comments

Trending