ਪੰਜਾਬੀ
ਸਟੇਟ ਟੈਕਸ ਅਧਿਕਾਰੀਆਂ ਵੱਲੋਂ ‘ਨਿਟ ਐਂਡ ਫੈਬ ਹੌਜ਼ਰੀ ਟਰੇਡ ਐਸੋਸੀਏਸ਼ਨ’ ਨਾਲ ਮੀਟਿੰਗ
Published
3 years agoon

ਲੁਧਿਆਣਾ : ਕਰ ਕਮਿਸ਼ਨਰ ਪੰਜਾਬ ਕੇ ਕੇ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਦਫ਼ਤਰ ਏ.ਸੀ.ਐਸ.ਟੀ. ਲੁਧਿਆਣਾ-3 ਤੋਂ ਸਟੇਟ ਟੈਕਸ ਅਫਸਰਾਂ, ਸੁਨੀਲ ਗੋਇਲ ਅਤੇ ਐਸ.ਟੀ.ਓ ਅਸ਼ੋਕ ਕੁਮਾਰ ਦੀ ਟੀਮ ਵੱਲੋਂ ‘ਨਿਟ ਐਂਡ ਫੈਬ ਹੌਜ਼ਰੀ ਟਰੇਡ ਐਸੋਸੀਏਸ਼ਨ’ ਨਾਲ ਮੀਟਿੰਗ ਕੀਤੀ ਗਈ।
ਸ਼ਾਇਨੀ ਸਿੰਘ, ਸਹਾਇਕ ਕਮਿਸ਼ਨਰ ਸਟੇਟ ਟੈਕਸ (ਏ.ਸੀ.ਐਸ.ਟੀ.) ਲੁਧਿਆਣਾ-3 ਨੇ ਦੱਸਿਆ ਕਿ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਦੀਆਂ ਹਦਾਇਤਾਂ ਅਨੁਸਾਰ ਡੀਲਰਾਂ ਨੂੰ ਜੂਨ, 2022 ਦੀ 47ਵੀਂ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਤੋਂ ਬਾਅਦ 18 ਜੁਲਾਈ, 2022 ਨੂੰ ਲਾਗੂ ਕੀਤੀਆਂ ਟੈਕਸ ਦਰਾਂ ਵਿੱਚ ਹਾਲ ਹੀ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਸਬੰਧੀ ਜਾਗਰੂਕ ਕੀਤਾ ਗਿਆ।
ਡੀਲਰਾਂ ਨੂੰ ਰਿਟਰਨ ਭਰਨ, ਈ-ਬਿਲਿੰਗ ਅਤੇ ਟੈਕਸ ਪ੍ਰਣਾਲੀ ਦੇ ਸਬੰਧ ਵਿੱਚ ਪਾਲਣਾ ਦੇ ਰੂਪ ਵਿੱਚ ਲਾਗੂ ਕੀਤੇ ਜਾ ਰਹੇ ਨਵੇਂ ਬਦਲਾਅ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਨੂੰ ਟੈਕਸ ਭੁਗਤਾਨ ਅਤੇ ਰਿਟਰਨ ਫਾਈਲਿੰਗ ਦੀ ਪਾਲਣਾ ਦੇ ਸੰਬੰਧ ਵਿੱਚ ਵਧੀਆ ਅਭਿਆਸਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਆ ਰਹੀਆਂ ਤਕਨੀਕੀ ਮੁਸ਼ਕਿਲਾਂ ਅਤੇ ਹੋਰ ਮੁੱਦਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਵਿਭਾਗ ਵੱਲੋਂ ਇਸ ਦਾ ਤੇਜ਼ੀ ਨਾਲ ਨਿਪਟਾਰਾ ਕਰਨਾ ਯਕੀਨੀ ਬਣਾਇਆ ਗਿਆ।
ਇਸ ਮੀਟਿੰਗ ਵਿੱਚ ਪ੍ਰਧਾਨ ਵਿਪਨ ਵਿਨਾਇਕ, ਜਨਰਲ ਸਕੱਤਰ ਸਚਿਤ ਮੋਹਨ, ਉਪ ਪ੍ਰਧਾਨ ਡੀ ਕੇ ਅਰੋੜਾ, ਉਪ ਚੇਅਰਮੈਨ ਸੰਜੂ ਧੀਰ, ਅਜੀਤ ਸਿੰਘ, ਅੰਕਿਤ ਜੈਨ, ਵਿਜੇ ਜੰਡ, ਸ਼ਿਵ ਭੰਡਾਰੀ, ਰੋਹਤਾਸ਼ ਸ਼ਰਮਾ, ਸੰਜੀਵ ਗੋਲੂ, ਵਰਿੰਦਰ ਸ਼ਰਮਾ, ਰਜਿੰਦਰ ਸ਼ਰਮਾ, ਪਵਨ ਸ਼ਰਮਾ, ਮਨੀਸ਼ ਭੰਡਾਰੀ, ਅਰਜੁਨ ਵਿਨਾਇਕ, ਲਾਲ ਚੰਦ, ਰਾਜੇਸ਼ ਨਾਰੰਗ, ਅਮਨ ਰਾਣਾ, ਮੁਕੇਸ਼ ਮਲਹੋਤਰਾ, ਵਿਪਨ ਜੈਨ, ਸੰਜੇ ਜੈਨ, ਵੇਦ ਪ੍ਰਕਾਸ਼ ਗੁਪਤਾ, ਰਿੱਕੀ, ਰਾਜੀਵ ਟੰਡਨ, ਸੋਨੂੰ ਸਿੰਘ, ਸੁਸ਼ੀਲ ਜੈਨ, ਅਨਿਲ ਬਾਗਲਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
You may like
-
ਲੁਧਿਆਣਾ ‘ਚ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ, ਭਾਰੀ ਪੁਲਸ ਫੋਰਸ ਸਣੇ ਪੁੱਜੀ ਟੀਮ
-
ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਨਾਕਾਬੰਦੀ ਦੌਰਾਨ 60.89 ਲੱਖ ਦੀ ਨਕਦੀ ਸਣੇ 7 ਗ੍ਰਿਫ਼ਤਾਰ
-
ਖੰਨਾ ਪੁਲਿਸ ਨੇ ਪ੍ਰਿਸਟਾਈਨ ਮਾਲ ਨੇੜੇ ਨਾਕੇ ਤੋਂ 20 ਲੱਖ ਦੀ ਨਕਦੀ ਫੜੀ, 3 ਗ੍ਰਿਫਤਾਰ
-
ਖੰਨਾ ‘ਚ 2 ਕਾਰਾਂ ‘ਚੋਂ 48.50 ਲੱਖ ਦੀ ਨਕਦੀ ਬਰਾਮਦ, ਕਾਰ ਸਵਾਰ ਨਹੀਂ ਦਿਖਾ ਸਕੇ ਦਸਤਾਵੇਜ਼
-
ਇਨਕਮ ਟੈਕਸ ਵਿਭਾਗ ਵੱਲੋਂ ਇਨ੍ਹਾਂ 68 ਵਿਧਾਇਕਾਂ ਨੂੰ ਕੀਤਾ ਨੋਟਿਸ ਜਾਰੀ