Connect with us

ਅਪਰਾਧ

ਖੰਨਾ ‘ਚ 2 ਕਾਰਾਂ ‘ਚੋਂ 48.50 ਲੱਖ ਦੀ ਨਕਦੀ ਬਰਾਮਦ, ਕਾਰ ਸਵਾਰ ਨਹੀਂ ਦਿਖਾ ਸਕੇ ਦਸਤਾਵੇਜ਼

Published

on

48.50 lakh cash recovered from 2 cars in Khanna, car occupants unable to produce documents

ਖੰਨਾ (ਲੁਧਿਆਣਾ) : ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ‘ਚ ਨੈਸ਼ਨਲ ਹਾਈਵੇ ‘ਤੇ ਦੋ ਕਾਰਾਂ ‘ਚੋਂ 48.50 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਨ੍ਹਾਂ ਕਾਰਾਂ ਵਿੱਚ ਕੁੱਲ 4 ਲੋਕ ਸਵਾਰ ਸਨ। ਪੁਲਿਸ ਨੇ ਨਕਦੀ ਕਬਜ਼ੇ ਵਿੱਚ ਲੈ ਕੇ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਆਮਦਨ ਕਰ ਵਿਭਾਗ ਨੇ ਵੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਐਸਐਸਪੀ ਰਵੀ ਕੁਮਾਰ ਨੇ ਦੱਸਿਆ ਕਿ ਐਸਆਈ ਜਗਜੀਵਨ ਰਾਮ ਨੇ ਨੈਸ਼ਨਲ ਹਾਈਵੇਅ ’ਤੇ ਕੀਤੀ ਨਾਕਾਬੰਦੀ ਦੌਰਾਨ ਇਹ ਬਰਾਮਦਗੀ ਕੀਤੀ ਹੈ। ਇਨ੍ਹਾਂ ਵਿੱਚੋਂ ਇਕ ਕਾਰ ਵਿੱਚੋਂ ਸਾਢੇ 17 ਲੱਖ ਅਤੇ ਦੂਜੀ ਵਿੱਚੋਂ 31 ਲੱਖ ਰੁਪਏ ਬਰਾਮਦ ਹੋਏ ਹਨ। ਨਕਦੀ ਲੈ ਕੇ ਜਾ ਰਹੇ ਲੋਕਾਂ ਕੋਲ ਨਕਦੀ ਦੇ ਸਰੋਤ ਬਾਰੇ ਕੋਈ ਦਸਤਾਵੇਜ਼ ਨਹੀਂ ਸਨ। ਦੋਵਾਂ ਮਾਮਲਿਆਂ ‘ਚ ਡੀ.ਡੀ.ਆਰ. ਨਕਦੀ ਦੀ ਗਿਣਤੀ ਦੀ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ।

Facebook Comments

Trending