ਪੰਜਾਬੀ
ਨਗਰ ਨਿਗਮ ਵੱਲੋਂ ਇੰਡੀਅਨ ਸਵੱਛਤਾ ਲੀਗ ਦਾ ਸਫਲ ਸਮਾਪਨ
Published
3 years agoon

ਲੁਧਿਆਣਾ : ਵਿਧਾਨ ਸਭਾ ਹਲਕਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਬੀਤੇ ਕੱਲ੍ਹ ਇੰਡੀਅਨ ਸਵੱਛਤਾ ਲੀਗ ਦੇ ਸਮਾਪਨ ਸਮਾਰੋਹ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤੀ ਕੀਤੀ ਗਈ। ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਨਗਰ ਨਿਗਮ ਲੁਧਿਆਣਾ ਵੱਲੋਂ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੰਡੀਅਨ ਸਵੱਛਤਾ ਲੀਗ ਅਧੀਨ 11 ਤੋਂ 17 ਸਤੰਬਰ, 2022 ਤੱਕ ਵੱਖ-ਵੱਖ ਸਕੂਲਾਂ, ਕਾਲਜਾਂ, ਵੱਡੇ ਉਦਯੋਗਿਕ ਅਦਾਰਿਆਂ ਅਤੇ ਸਰਕਾਰੀ ਵਿਭਾਗਾਂ ਨਾਲ ਮਿਲ ਕੇ ਲੋਕਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਈ ਗਈ।
ਸਥਾਨਕ ਰੋਜ਼ ਗਾਰਡਨ ਵਿਖੇ ਲੁਧਿਆਣਾ ਟੀਮ, ਲੁਧਿਆਣਾ ਲਾਇਨਜ਼ ਵੱਲੋਂ ਸਕੂਲਾਂ ਦੇ ਬੱਚਿਆਂ ਦਾ ਡਰਾਇੰਗ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਲਗਭਗ ਪੰਜ ਸੌ ਬੱਚਿਆਂ ਨੇ ਭਾਗ ਲਿਆ. ਇਸ ਕੰਪੀਟੀਸ਼ਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਜਿਸ ਤਹਿਤ ਪਹਿਲਾ ਭਾਗ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ, ਦੂਜਾ ਭਾਗ ਛੇਵੀਂ ਕਲਾਸ ਤੋਂ ਦਸਵੀਂ ਕਲਾਸ ਤਕ ਅਤੇ ਤੀਜੇ ਭਾਗ ਵਿੱਚ ਪਲੱਸ ਵਨ ਅਤੇ ਪਲੱਸ ਟੂ ਦੇ ਬੱਚੇ ਸ਼ਾਮਲ ਸਨ।
ਇਸ ਤੋਂ ਇਲਾਵਾ ਇਸ ਮੌਕੇ ਵੱਖ ਵੱਖ ਐਨ.ਜੀ.ਓਜ਼ ਵੱਲੋਂ ਪੁਰਾਣੇ ਸਾਮਾਨ ਨੂੰ ਰੀਸਾਈਕਲ ਕਰਕੇ ਉਸਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ, ਉਸ ਬਾਰੇ ਸਟਾਲ ਲਗਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਪੁਰਾਣੇ ਕੱਪੜਿਆਂ ਤੋਂ ਝੋਲੇ ਬਣਾਉਣਾ, ਪੁਰਾਣੀ ਰੱਦੀ ਅਖ਼ਬਾਰ, ਡਰਾਇੰਗ ਸ਼ੀਟ ਤੋਂ ਲਿਫ਼ਾਫ਼ੇ ਬਣਾਉਣਾ, ਪੈਰਾਂ ਦਾ ਇਸਤੇਮਾਲ ਕਰਦਿਆਂ ਕੁਰਸੀਆਂ, ਬੈਠਣ ਦਾ ਸਮਾਨ ਬਣਾਉਣਾ ਸ਼ਾਮਲ ਸਨ।
ਇਸ ਮੌਕੇ ਕਰਵਾਏ ਗਏ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਸ. ਤਰਲੋਚਨ ਸਿੰਘ ਦੇ ਅਧੀਨ ਇਕ ਨਾਟਕ ਖੇਡਿਆ ਗਿਆ ਜਿਸ ਵਿੱਚ ਪਾਣੀ ਅਤੇ ਧਰਤੀ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ. ਏਕ ਨੂਰ ਫਾਉਂਡੇਸ਼ਨ ਡਬਲ ਦੇ ਸਕੂਲ ਦੇ ਡਿਸਏਬਲਡ ਬੱਚਿਆਂ ਵੱਲੋਂ ਇਕ ਗੀਤ ਪੇਸ਼ ਕੀਤਾ ਗਿਆ ਜਿਸ ਵਿੱਚ ਮਿਊਜ਼ਿਕ ਵੀ ਉਨ੍ਹਾਂ ਆਪ ਤਿਆਰ ਕੀਤਾ ਸੀ।
ਗੁੱਜਰਾਂਵਾਲਾ ਗਰਲਜ਼ ਖਾਲਸਾ ਕਾਲਜ ਮਾਡਲ ਟਾਊਨ ਦੀਆਂ ਲੜਕੀਆਂ ਵੱਲੋਂ ਗ੍ਰੈਫਿਟੀ ਕੀਤੀ ਗਈ, ਦੇਵਕੀ ਦੇਵੀ ਜੈਨ ਕਾਲਜ ਦੀਆਂ ਵਿਦਿਆਰਥਣਾਂ ਨੇ ਪੁਰਾਣੇ ਸਾਮਾਨ ਦੀ ਕਿਸ ਸੁੰਦਰ ਢੰਗ ਨਾਲ ਵਰਤੋਂ ਹੁੰਦੀ ਹੈ ਇਸ ਬਾਰੇ ਆਪਣੀ ਪੇਸ਼ਕਾਰੀ ਕੀਤੀ, ਅਸ਼ਕੇ ਅਕੈਡਮੀ ਵੱਲੋਂ ਭੰਗੜੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ ਜਿਸ ਦੀ ਲੋਕਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ। ਨਗਰ ਨਿਗਮ ਵੱਲੋਂ ਜੇਤੂ ਬੱਚਿਆਂ ਨੂੰ ਇਸ ਮੌਕੇ ਪੌਦੇ ਦੇ ਕੇ ਸਨਮਾਨਤ ਕੀਤਾ ਗਿਆ।
ਗਈ।
You may like
-
ਸ਼ਾਮ ਤੱਕ ਫੀਲਡ ‘ਚ ਸਰਗਰਮ ਰਹੇ MLA ਗੋਗੀ, ਮੌ. ਤ ਦੀ ਖਬਰ ਨੇ ਸਾਰਿਆਂ ਨੂੰ ਕੀਤਾ ਹੈਰਾਨ
-
MLA ਗੋਗੀ ਨੂੰ ਕਾਰਨ ਦੱਸੋ ਨੋਟਿਸ ਜਾਰੀ, ਜਾਣੋ ਕੀ ਹੈ ਮਾਮਲਾ
-
ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ ਗਿਆ ‘ਮੇਲਾ ਧੀਆਂ ਦਾ’
-
ਲੁਧਿਆਣਾ ਨਿਗਮ ਚੋਣਾਂ ਨੂੰ ਲੈ ਕੇ ਵੱਡੀ Update, ਜ਼ੋਨ-ਡੀ ‘ਚ ਲੱਗਾ ਨਵੀਂ ਵਾਰਡਬੰਦੀ ਦਾ ਨਕਸ਼ਾ
-
AAP ਵਿਧਾਇਕ ਤੇ IAS ਅਫ਼ਸਰ ਵਿਚਾਲੇ ਰੇੜਕਾ, IAS ਅਧਿਕਾਰੀ ਨੇ ਮੰਗੀ ਮੁਆਫ਼ੀ !
-
ਫਰਜ਼ੀ ਕਾਲ ਸੈਂਟਰ ਚਲਾਉਦਾ ਸੀ ਕਾਂਗਰਸ ਦਾ ਬਲਾਕ ਪ੍ਰਧਾਨ, ਗ੍ਰਿਫ਼ਤਾਰੀ ਬਾਅਦ ਹੋਣ ਲੱਗੇ ਵੱਡੇ ਖੁਲਾਸੇ