ਪੰਜਾਬੀ
ਵਿਧਾਇਕ ਭੋਲਾ ਵੱਲੋਂ ਸੈਕਟਰ 32 ਅਤੇ 33 ਦੀ ਸਾਂਝੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
Published
3 years agoon

ਲੁਧਿਆਣਾ : ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਹਲਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਨੂੰ ਪੂਰੀ ਕਰਦਿਆਂ ਸਥਾਨਕ ਸੈਕਟਰ 32 ਅਤੇ 33 ਦੀ ਸਾਂਝੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਜਿਸ ‘ਤੇ ਕਰੀਬ 1.85 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਸੜ੍ਹਕ ਦੇ ਨਿਰਮਾਣ ਨਾਲ ਖਾਸ ਕਰਕੇ ਸੈਕਟਰ 32 ਅਤੇ 33 ਦੇ ਵਸਨੀਕਾਂ ਨੂੰ ਲਾਭ ਮਿਲੇਗਾ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਇਸ ਟੁੱਟੀ ਭੱਜੀ ਸੜ੍ਹਕ ‘ਤੇ ਠੋਕਰਾਂ ਖਾ-ਖਾ ਆਪਣਾ ਪੈਂਡਾ ਤੈਅ ਕਰਦੇ ਆ ਰਹੇ ਹਨ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਧਾਇਕ ਭੋਲਾ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਇਸ ਰਸਤੇ ਆਵਾਜਾਈ ਕਰਨ ਵਾਲੇ ਲੱਖਾਂ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਸ. ਭੋਲਾ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋ ਇਲਾਕਾ ਨਿਵਾਸੀਆਂ ਤੋਂ ਪਾਸਾ ਵੱਟਣ ਕਰਕੇ ਇਹ ਪ੍ਰਾਜੈਕਟ ਕਰੀਬ ਪੰਜ ਸਾਲਾਂ ਤੋਂ ਲਟਕਿਆ ਆ ਰਿਹਾ ਸੀ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਸੈਕਟਰ 32 ਅਤੇ 33 ਦੇ ਲੋਕ ਲੰਮੇ ਸਮੇਂ ਤੋਂ ਇਸ ਸੜ੍ਹਕ ਦੇ ਨਿਰਮਾਣ ਦੀ ਮੰਗ ਕਰ ਰਹੇ ਸਨ ਪਰ ਪਿਛਲੀ ਸਰਕਾਰ ਵੱਲੋਂ ਅਣਗੋਲਿਆ ਕੀਤਾ ਗਿਆ ਅਤੇ ਹੁਣ ਇਹ ਪ੍ਰਾਜੈਕਟ ਜਲਦ ਤੋਂ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ। ਵਿਧਾਇਕ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਦੀ ਗੁਣਵੱਤਾ ਅਤੇ ਰਫ਼ਤਾਰ ਨੂੰ ਪਹਿਲ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
You may like
-
ਵਿਧਾਇਕ ਛੀਨਾ ਵਲੋਂ ਹਲਕੇ ‘ਚ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਬੱਗਾ ਵਲੋਂ ਕੁੰਜ ਵਿਹਾਰ ‘ਚ ਨਵੀਂ ਸੜ੍ਹਕ ਦਾ ਉਦਘਾਟਨ
-
ਵਿਧਾਇਕ ਬੱਗਾ ਵਲੋਂ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਗਰੇਵਾਲ ਵਲੋ ਵਾਰਡ ਨੰਬਰ 23 ‘ਚ ਵਿਕਾਸ ਕਾਰਜਾਂ ਦਾ ਉਦਘਾਟਨ
-
ਵਿਕਾਸ ਕਾਰਜ਼ਾਂ ਨਾਲ ਬਦਲੇਗੀ ਹਲਕਾ ਲੁਧਿਆਣਾ ਉੱਤਰੀ ਦੀ ਨੁਹਾਰ-ਵਿਧਾਇਕ ਬੱਗਾ
-
ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 90 ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ