ਪਾਲੀਵੁੱਡ
ਗੁਲਜ਼ਾਰ ਗਰੁੱਪ ਪਹੁੰਚੀ ਫ਼ਿਲਮ ‘ਤੇਰੀ ਮੇਰੀ ਗਲ ਬਨ ਗਈ’ ਦੀ ਸਟਾਰ ਕਾਸਟ
Published
3 years agoon

ਲੁਧਿਆਣਾ : ਆਉਣ ਵਾਲੀ ਫ਼ਿਲਮ ‘ਤੇਰੀ ਮੇਰੀ ਗਲ ਬਨ ਗਈ’ ਦੀ ਸਟਾਰ ਕਾਸਟ ਨੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਖੰਨਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਕਰਦੇ ਹੋਏ ਵਿਦਿਆਰਥੀਆਂ ਨਾਲ ਡਾਂਸ ਵੀ ਕੀਤਾ। ਇਸ ਮੌਕੇ ‘ਤੇ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਸਿਨੇ ਟੀਮ ਦਾ ਸਵਾਗਤ ਕੀਤਾ।
ਇਸ ਸਟਾਰ ਕਾਸਟ ਵਿਚ ਬਾਲੀਵੁੱਡ ਅਤੇ ਪੋਲੀਵੁੱਡ ਦੀਆਂ ਮਸ਼ਹੂਰ ਅਦਾਕਾਰਾ ਪ੍ਰੀਤੀ ਸਪਰੂ, ਅਖਿਲ, ਰੁਬੀਨਾ ਬਾਜਵਾ ਅਤੇ ਹੋਰ ਸ਼ਾਮਲ ਸਨ। ਇਸ ਮੌਕੇ ਫ਼ਿਲਮ ਦੇ ਗੀਤਾ ਤੇ ਕਲਾਕਾਰਾਂ ਨੇ ਬਿਹਤਰੀਨ ਡਾਂਸ ਦੀ ਪੇਸ਼ਕਾਰੀ ਵੀ ਕੀਤੀ।
ਇਸ ਦੌਰਾਨ ਵਿਜ਼ਟਿੰਗ ਸਿਤਾਰਿਆਂ ਨੇ ਪੱਤਰਕਾਰੀ, ਮਾਸ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਦੇ ਹੋਏ ਉਨ੍ਹਾਂ ਨਾਲ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ।
ਫ਼ਿਲਮ ਦੀ ਨਿਰਦੇਸ਼ਕ ਅਤੇ ਪਟਕਥਾ ਲੇਖਕ ਪ੍ਰੀਤੀ ਸਪਰੂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਪੱਤਰਕਾਰੀ, ਮਾਸ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀ ਹੋਣ ਦੇ ਨਾਤੇ ਉਨ੍ਹਾਂ ਨੂੰ ਫ਼ਿਲਮ ਦੇ ਮੂਡ ਅਤੇ ਸ਼ੈਲੀ ਨਾਲ ਸਬੰਧਿਤ ਸਾਰੀਆਂ ਤਕਨੀਕੀ ਗੱਲਾਂ ਦਾ ਪਾਲਨ ਕਰਨ ਦੇ ਤਰੀਕੇ ਨੂੰ ਸਿੱਖਣਾ ਚਾਹੀਦਾ ਹੈ। ਇਨ੍ਹਾਂ ਵਿਚ ਕੈਮਰੇ ਦੇ ਕੰਮ ਦਾ ਸਹੀ ਪ੍ਰਬੰਧਨ ਬਨਾਮ ਭਾਵਨਾਵਾਂ ਅਤੇ ਵੱਖ-ਵੱਖ ਅਦਾਕਾਰਾਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਵਿਚ ਕੈਪਚਰ ਕਰਨਾ ਸ਼ਾਮਿਲ ਹੈ।
ਪ੍ਰੀਤੀ ਸਪਰੂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਨਿਰਦੇਸ਼ਕ ਅਤੇ ਕੈਮਰਾਮੈਨ ਦਾ ਕੰਮ ਨਾਲ-ਨਾਲ ਚਲਦਾ ਹੈ ਅਤੇ ਬਾਅਦ ਵਿਚ ਫ਼ਿਲਮ ਦੇ ਐਡੀਟਰ ਫ਼ਿਲਮ ਦੇ ਉਦੇਸ਼ ਨੂੰ ਪੂਰਾ ਕਰਦੇ ਹਨ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦਾ ਵੀ ਵਿਸਥਾਰ ਸਹਿਤ ਜਵਾਬ ਦਿਤਾ।
ਫ਼ਿਲਮ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੀਤੀ ਸਪਰੂ ਨੇ ਦੱਸਿਆਂ ਕਿ ‘ਤੇਰੀ ਮੇਰੀ ਗਲ ਬਨ ਗਈ’ ਇਕ ਪੰਜਾਬੀ ਫ਼ਿਲਮ ਹੈ ਜੋ ਪੂਰੇ ਪਰਿਵਾਰਕ ਮਾਮਲਿਆਂ, ਕਾਮੇਡੀ ਅਤੇ ਡਰਾਮੇ ‘ਤੇ ਆਧਾਰਿਤ ਹੈ। ਇਸ ਫ਼ਿਲਮ ਵਿਚ ਗੁਗੂ ਗਿੱਲ, ਪ੍ਰੀਤੀ ਸਪਰੂ, ਰੂਬਿਨਾ ਬਾਜਵਾ, ਅਖਿਲ, ਨਿਰਮਿਲ ਰਿਸ਼ੀ, ਹਾਰਬੀ ਸੰਘਾ, ਕਰਮਜੀਤ ਅਨਮੋਲ, ਪੁਨੀਤ ਇਸਰ ਮੁੱਖ ਕਲਾਕਾਰ ਹਨ।
ਇਸ ਫ਼ਿਲਮ ਦੇ ਗੀਤਾਂ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ, ਜਦਕਿ ਜਤਿੰਦਰ ਸ਼ਾਹ ਨੇ ਸੰਗੀਤ ਦਿੱਤਾ ਹੈ, ਜੋ ਫ਼ਿਲਮ ਨੂੰ ਹੋਰ ਮਨੋਰੰਜਕ ਬਣਾਉਂਦਾ ਹੈ। ਇਸ ਦੌਰਾਨ ਸਟੇਜ ਤੇ ਦੂਜੇ ਦੇਸ਼ਾਂ ਤੋਂ ਆਏ ਵਿਦਿਆਰਥੀ ਵੀ ਪੰਜਾਬੀ ਧੁਨਾਂ ਤੇ ਥਿਰਕਦੇ ਨਜ਼ਰ ਆਏ।
You may like
-
ਗੁਲਜ਼ਾਰ ਇੰਸਟੀਚਿਊਸ਼ਨਜ ਵਿਖੇ ਮਨਾਇਆ ਗਿਆ ਮਹਿਲਾ ਸਮਾਨਤਾ ਦਿਵਸ
-
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਮਨਾਇਆ ਗਿਆ ਤੀਜ ਦਾ ਤਿਉਹਾਰ
-
ਗੁਲਜ਼ਾਰ ਇੰਸਟੀਚਿਊਟਸ ‘ਚ ਫਰੈਸ਼ਰ ਡੇਅ ਪਾਰਟੀ ਫਲੇਅਰ ਫਿਏਸਟਾ ਦਾ ਆਯੋਜਨ
-
ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਸ਼ਬਦ ਕੀਰਤਨ ਨਾਲ ਕੀਤੀ ਨਵੇਂ ਸੈਸ਼ਨ ਦੀ ਅਰੰਭਤਾ
-
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਡਲਹੌਜ਼ੀ ਦਾ ਕੀਤਾ ਸਰਵੇ
-
ਗੁਲਜ਼ਾਰ ਇੰਸਟੀਚਿਊਟਸ ਨੇ ਪੱਤਰਕਾਰੀ ਅਤੇ ਜਨ ਸੰਚਾਰ ‘ਤੇ ਕਰਵਾਈ ਵਰਕਸ਼ਾਪ