ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਮਿੱਲਰ ਗੰਜ, ਲੁਧਿਆਣਾ ਵਿਖੇ ਆਜ਼ਾਦੀ ਦਾ ਮਹਾਂਉਤਸਵ ਤਹਿਤ ਆਜ਼ਾਦੀ ਦਾ 76ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਐਨਸੀਸੀ ਕੈਡਿਟਾਂ ਅਤੇ ਐਨਐਸਐਸ ਵਲੰਟੀਅਰਾਂ ਨੇ ਆਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਮਨਾਉਣ ਲਈ ਵੱਖ-ਵੱਖ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲਿਆ
ਵਿਦਿਆਰਥੀਆਂ ਨੇ ਪ੍ਰੇਰਣਾਤਮਕ ਭਾਸ਼ਣ, ਪੋਸਟਰ ਮੇਕਿੰਗ ਮੁਕਾਬਲੇ, ‘ਹਰ ਘਰ ਤਿਰੰਗਾ ਮੁਹਿੰਮ’ ਤਹਿਤ ਰੈਲੀ ਅਤੇ ਫੇਸ ਪੇਂਟਿੰਗ ਵਿੱਚ ਹਿੱਸਾ ਲਿਆ। ਇਹ ਸਮਾਗਮ ਲੈਫਟੀਨੈਂਟ ਡਾ ਸੀਮਾ ਸ਼ਰਮਾ, ਪ੍ਰੋਗਰਾਮਿੰਗ ਅਫਸਰ ਪ੍ਰੋ ਕਿਰਨ ਠਾਕੁਰ, ਪ੍ਰੋ ਰਮਨਦੀਪ ਕੌਰ ਅਤੇ ਪ੍ਰੋ ਹੀਨਾ ਦੀ ਦੇਖ-ਰੇਖ ਹੇਠ ਹੋਏ।
ਇਸ ਮੌਕੇ ਤੇ ਕਾਰਜਕਾਰੀ.ਪ੍ਰਿੰਸੀਪਲ ਡਾ ਰਾਜੇਸ਼ਵਰ ਪਾਲ ਕੌਰ ਨੇ ਵਿਦਿਆਰਥੀਆਂ ਨੂੰ ਸਾਡੇ ਦੇਸ਼ ਦੀ ਸ਼ਾਨ ਲਈ ਲੜਨ ਵਾਲੇ ਸੈਨਿਕਾਂ ਤੋਂ ਪ੍ਰੇਰਣਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਅਵਿਸ਼ਵਾਸ਼ਯੋਗ ਹਿੰਮਤ ਦਾ ਪ੍ਰਦਰਸ਼ਨ ਕੀਤਾ।