ਚੰਡੀਗੜ੍ਹ : ਦੇਸ਼ ‘ਚ ਡਰੋਨ ਕ੍ਰਾਂਤੀ ਨੂੰ ਉਤਸ਼ਾਹਿਤ ਕਰਨ ਲਈ ਜਾਰੀ ਕੋਸ਼ਿਸ਼ਾਂ ਦੌਰਾਨ ਪੰਜਾਬ ‘ਚ 6 ਆਈ. ਟੀ. ਆਈ. (ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ) ‘ਚ ਇਸੇ ਸੈਸ਼ਨ ਤੋਂ ਡਰੋਨ ਨਿਰਮਾਣ, ਰਿਪਰੇਅਰਿੰਗ ਅਤੇ ਰੱਖ-ਰਖਾਅ ਨਾਲ ਸਬੰਧਿਤ ਸ਼ਾਰਟ ਟਰਮ ਸਕਿਲਿੰਗ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਪੰਜਾਬ ‘ਚ ਇਹ ਪ੍ਰੋਗਰਾਮ ਇਸ ਲਈ ਵੀ ਅਹਿਮ ਹਨ ਕਿਉਂਕਿ ਇੱਥੇ ਡਰੋਨ ਦਾ ਇਸਤੇਮਾਲ ਖੇਤੀ ਅਤੇ ਹੋਰ ਸੈਕਟਰਾਂ ‘ਚ ਲਗਾਤਾਰ ਵੱਧ ਰਿਹਾ ਹੈ।
ਪਾਕਿਸਤਾਨ ਵੱਲੋਂ ਡਰੋਨ ਦੀ ਤਸਕਰੀ ਲਈ ਹੋ ਰਹੇ ਇਸਤੇਮਾਲ ਦੇ ਮੱਦੇਨਜ਼ਰ ਪੰਜਾਬ ‘ਚ ਡਰੋਨ ਟੈਕਨਾਲੋਜੀ ਨੂੰ ਸਮਝਣ ਵਾਲੇ ਲੋਕਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਅਜਿਹੇ ‘ਚ ਇਸ ਦੇ ਉਤਾਪਦਨ ਤੋਂ ਲੈ ਕੇ ਰਿਪੇਅਰ ਅਤੇ ਰੱਖ-ਰਖਾਅ ‘ਚ ਯੋਗ ਲੋਕਾਂ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਇਹ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।
ਫਿਲਹਾਲ ਇਸ ਸਮੇਂ ਪੰਜਾਬ ‘ਚ ਡਰੋਨ ਸਬੰਧਿਤ ਕੋਰਸ ਇਕ-ਦੋ ਨਿੱਜੀ ਯੂਨੀਵਰਸਿਟੀਆਂ ‘ਚ ਕਰਵਾਏ ਜਾ ਰਹੇ ਹਨ। ਹਾਲਾਂਕਿ ਸਰਕਾਰੀ ਪੱਧਰ ‘ਤੇ ਪੰਜਾਬ ‘ਚ ਹੁਣ ਤੱਕ ਡਰੋਨ ਕੋਰਸਾਂ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਹੈ।