ਪੰਜਾਬੀ
ਰੌਸ਼ਨੀਆਂ ਦੇ ਸ਼ਹਿਰ ਨੂੰ ਗੰਦਗੀ ਢੇਰਾਂ ਤੋਂ ਮੁਕਤ ਕਰਵਾਕੇ ਹਟਾਂਗੀ-ਵਿਧਾਇਕਾ ਮਾਣੂੰਕੇ
Published
3 years agoon

ਜਗਰਾਓ (ਲੁਧਿਆਣਾ) : ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਜਗਰਾਉਂ ਹਲਕੇ ਦੀ ਨੁਹਾਰ ਬਦਲਣ ਅਤੇ ਨਗਰ ਕੌਂਸਲ ਜਗਰਾਉਂ ਨੂੰ ਅਤਿ-ਅਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਜੰਗੀ ਪੱਧਰ ਤੇ ਜੁਟੇ ਹੋਏ ਹਨ। ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ‘ਸਵੱਛ ਭਾਰਤ ਮਿਸ਼ਨ’ ਤਹਿਤ ਜਗਰਾਉਂ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਵਧਾਉਣ ਲਈ 3 ਟਾਟਾ ਏਸ ਗੱਡੀਆਂ ਦਿੱਤੀਆਂ ਗਈਆਂ ਹਨ।
ਨਗਰ ਕੌਂਸਲ ਵੱਲੋਂ ਇਹਨਾਂ ਗੱਡੀਆਂ ਦੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਉਪਰੰਤ ਇਹ ਗੱਡੀਆਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਚਲਾ ਦਿੱਤੀਆਂ ਜਾਣਗੀਆਂ, ਜੋ ਸ਼ਹਿਰ ਦੇ ਗਲੀ-ਮੁਹੱਲਿਆਂ ਵਿੱਚ ਜਾ ਕੇ ਲੋਕਾਂ ਦੇ ਘਰਾਂ ਅੱਗੇ ਤੋਂ ਕੂੜਾ ਚੁੱਕਣਗੀਆਂ ਅਤੇ ਇਹਨਾਂ ਗੱਡੀਆਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਚੁੱਕਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਸ਼ਹਿਰ ਦੇ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਵਿਧਾਇਕਾ ਮਾਣੂੰਕੇ ਦਾ ਧੰਨਵਾਦ ਕਰਦੇ ਹੋਏ ਸਨਮਾਨਿਤ ਵੀ ਕੀਤਾ ਗਿਆ।
ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਜਗਰਾਉਂ ਨੂੰ ਤਿੰਨ ਨਵੀਆਂ ਗੱਡੀਆਂ ਮਿਲਣ ਨਾਲ ਜਗਰਾਉਂ ਸ਼ਹਿਰ ਵਿੱਚ ਥਾਂ-ਥਾਂ ਤੇ ਲੱਗਦੇ ਕੂੜੇ ਦੇ ਢੇਰ ਵੀ ਖਤਮ ਹੋ ਜਾਣਗੇ । ਜਗਰਾਉਂ ਸ਼ਹਿਰ ਲਈ ਨਵੀਆਂ ਗੱਡੀਆਂ ਦੇਣ ਤੇ ਨਗਰ ਕੌਂਸਲ ਜਗਰਾਉਂ ਵੱਲੋਂ ਕਾਰਜ ਸਾਧਕ ਅਧਿਕਾਰੀ ਮਨੋਹਰ ਸਿੰਘ ਨੇ ਪੰਜਾਬ ਸਰਕਾਰ ਅਤੇ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
You may like
-
ਪੁਲ ਤੋਂ ਡਿੱਗੀ ਤੇਜ਼ ਰਫਤਾਰ ਕਾਰ, 1 ਨੌਜਵਾਨ ਦੀ ਮੌ.ਤ, 4 ਗੰ.ਭੀ.ਰ ਜ਼/ਖਮੀ
-
ਜਗਰਾਉਂ ‘ਚ ਰੋੋਜ਼ਗਾਰ ਮੇਲਾ/ਪਲੇਸਮੈਂਟ ਕੈਂਪ ਦਾ ਆਯੋਜਨ 28 ਅਪ੍ਰੈਲ ਨੂੰ
-
ਵਿਧਾਇਕ ਮਾਣੂੰਕੇ ਦੀ ਅਗਵਾਈ ‘ਚ ਸਵੈ-ਰੋਜ਼ਗਾਰ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ
-
ਵਿਧਾਇਕਾ ਮਾਣੂੰਕੇ ਵੱਲੋਂ ਕੰਨੀਆਂ-ਹੁਸੈਨੀ ਸਰਕਾਰੀ ਰੇਤ ਖੱਡ ਦਾ ਉਦਘਾਟਨ
-
ਚੱਲ ਰਹੇ ਪ੍ਰੋਜੈਕਟਾਂ ‘ਚ ਲਿਆਂਦੀ ਜਾਵੇਗੀ ਤੇਜ਼ੀ – ਵਿਧਾਇਕ ਕੁਲਵੰਤ ਸਿੰਘ ਸਿੱਧੂ
-
ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹਾਂਗੀ – ਬੀਬੀ ਮਾਣੂੰਕੇ