Connect with us

ਪੰਜਾਬੀ

Heart Blockage ਤੋਂ ਬਚਣ ਲਈ ਅਪਣਾਓ ਇਹ ਟਿਪਸ !

Published

on

Follow these tips to avoid Heart Blockage!

Heart Blockage ਲਈ ਘਰ ਦੇ ਭੋਜਨ ਤੋਂ ਜ਼ਿਆਦਾ ਬਾਹਰ ਦਾ ਫਾਸਟ ਫ਼ੂਡ ਖਾਣਾ ਜਾਂ ਫ਼ਿਰ ਦੇਰ ਰਾਤ ਡਿਨਰ ਕਰਨਾ, ਸਰੀਰਕ ਕਸਰਤ ਲਈ ਸਮਾਂ ਨਾ ਕੱਢਣਾ, ਤਣਾਅ ਆਦਿ ਦਿਲ ਨਾਲ ਸਬੰਧਤ ਬੀਮਾਰੀਆਂ ਲਈ ਜ਼ਿੰਮੇਵਾਰ ਹਨ। ਜੇ ਤੁਸੀਂ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨਾਲ ਗੱਲ ਕਰੋ ਤਾਂ Heart Blockage ਦੀ ਸਮੱਸਿਆ ਸਮਝ ਵਿੱਚ ਆਉਂਦੀ ਹੈ। ਪਰ ਅੱਜ ਦੇ ਯੁੱਗ ਵਿੱਚ 30-40 ਸਾਲ ਦੇ ਨੌਜਵਾਨ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਤਾਂ ਆਓ ਅੱਜ ਗੱਲ ਕਰੀਏ Heart Blockage ਕੀ ਹੈ ਅਤੇ ਇਸ ਦੇ ਕਾਰਨ ਕੀ ਹਨ।

ਕੀ ਹੈ Heart Blockage : ਸਾਡੇ ਦਿਲ ‘ਚ ਖੂਨ ਦੀਆਂ ਛੋਟੀਆਂ-ਛੋਟੀਆਂ ਧਮਣੀਆਂ ਹੁੰਦੀਆਂ ਹਨ ਜਿਸ ਵਿਚ ਕਫ਼ ਜਾਂ ਫਿਰ ਜੋ ਅਸੀਂ ਜ਼ਿਆਦਾ ਫਾਸਟ ਫ਼ੂਡ ਖਾਂਦੇ ਹਾਂ ਉਸਨੂੰ ਖਾਣ ਨਾਲ ਖੂਨ ਜੰਮਣ ਲੱਗਦਾ ਹੈ। ਜਿਸ ਕਾਰਨ Heart Blockage ਦੀ ਸਮੱਸਿਆ ਹੁੰਦੀ ਹੈ। ਕਈ ਵਾਰ ਦਿਲ ਕੇ ਮਸਲਜ਼ ‘ਚ ਸੋਜ਼ ਜਾਂ ਹਾਰਟ ਅਟੈਕ ਅਤੇ ਕੋਈ ਸਰਜਰੀ ਸਹੀ ਤਰੀਕੇ ਨਾਲ ਨਾ ਹੋਣ ਦੇ ਕਾਰਨ ਵੀ ਲੋਕਾਂ ‘ਚ Heart Blockage ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਇਹ ਕੁਝ ਖਾਸ ਕਾਰਨ ਹਨ ਜਿਸਦੇ ਕਾਰਨ Heart Blockage ਦੀ ਸਮੱਸਿਆ ਹੁੰਦੀ ਹੈ। ਆਓ ਜਾਣਦੇ ਹਾਂ ਇਸ ਸਮੱਸਿਆ ਤੋਂ ਕਿਵੇਂ ਬਚੀਏ…

ਘਰੇਲੂ ਚੀਜ਼ਾਂ ਨੂੰ ਪਹਿਲ ਦਿਓ : ਅਦਰਕ, ਲਸਣ, ਨਿੰਬੂ ਅਤੇ ਸ਼ਹਿਦ ਤੁਹਾਡੇ ਦਿਲ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਦਦਗਾਰ ਹਨ। ਲਸਣ ਵਿਚ ਮੌਜੂਦ ਐਂਟੀ-ਬੈਕਟੀਰੀਆ ਅਤੇ ਐਂਟੀ-ਆਕਸੀਡੈਂਟ ਆਮ ਦਿਲ ਦੀ ਧੜਕਣ ਨੂੰ ਬਣਾਈ ਰੱਖਣ ਵਿਚ ਮਦਦਗਾਰ ਹੁੰਦੇ ਹਨ। ਹਰ ਰੋਜ਼ ਲਸਣ ਦੀ ਕਲਮ ਖਾਣ ਨਾਲ ਲੋਕ ਦਿਲ ਦੀ ਬਿਮਾਰੀ ਤੋਂ ਦੂਰ ਰਹਿੰਦੇ ਹਨ। ਇਹ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਸਹੀ ਰੱਖਦਾ ਹੈ। ਅਦਰਕ ਵਿਚ ਆਇਰਨ, ਕੈਲਸ਼ੀਅਮ ਅਤੇ ਪ੍ਰੋਟੀਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਇਹ ਸਾਰੇ ਜ਼ਰੂਰੀ ਤੱਤ ਸਰੀਰ ਵਿਚ ਖੂਨ ਜੰਮਣ ਨੂੰ ਰੋਕਦੇ ਹਨ।

ਵਿਸ਼ੇਸ਼ ਦਵਾਈ : ਜੇ ਤੁਸੀਂ ਭਵਿੱਖ ਵਿੱਚ ਖੂਨ ਦੇ ਜੰਮਣ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਸਰਤ ਅਤੇ ਇਸ ਦਵਾਈ ਦੀ ਵਰਤੋਂ ਕਰੋ। ਇਸ ਨੂੰ ਬਣਾਉਣ ਲਈ ਇਕ ਗਿਲਾਸ ਵਿਚ 1 ਨਿੰਬੂ ਦਾ ਰਸ, 1 ਛੋਟਾ ਜਿਹਾ ਅਦਰਕ ਦਾ ਟੁਕੜਾ ਅਤੇ ਲਸਣ ਦੀਆਂ 2 ਕਲੀਆਂ ਨੂੰ ਪੀਸ ਲਓ। ਪਾਣੀ ਦੀ ਬਿਲਕੁਲ ਵੀ ਵਰਤੋਂ ਨਾ ਕਰੋ। ਪੀਸਣ ਤੋਂ ਬਾਅਦ ਇਸ ਪੇਸਟ ਵਿੱਚ 2 ਚਮਚ ਸੇਬ ਦਾ ਸਿਰਕਾ ਪਾਓ। ਇਸ ਨੂੰ ਗੈਸ ‘ਤੇ ਰੱਖ ਕੇ 2-3 ਮਿੰਟ ਲਈ ਗਰਮ ਕਰੋ। ਠੰਡਾ ਹੋਣ ਤੋਂ ਬਾਅਦ ਸ਼ਾਮ ਨੂੰ 1 ਜਾਂ 2 ਚਮਚੇ ਗਰਮ ਪਾਣੀ ਨਾਲ ਲਓ।

ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਇਕੱਠਾ ਕਰਕੇ ਬੋਤਲ ‘ਚ ਵੀ ਭਰਕੇ ਰੱਖ ਸਕਦੇ ਹੋ। ਇਸਦੇ ਲਈ ਤੁਹਾਨੂੰ ਬਹੁਤ ਸਾਰਾ ਨਿੰਬੂ ਦਾ ਰਸ, ਅਦਰਕ ਅਤੇ ਲਸਣ ਲੈਣਾ ਚਾਹੀਦਾ ਹੈ। ਇਸ ਨੂੰ ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਇਸ ਵਿੱਚ 2 ਕੱਪ ਸਿਰਕਾ ਪਾਓ ਅਤੇ ਫਿਰ ਇਸ ਨੂੰ ਗੈਸ ‘ਤੇ ਗਰਮ ਹੋਣ ਲਈ ਰੱਖੋ। ਜਦੋਂ ਇਹ ਮਿਸ਼ਰਣ ਅੱਧਾ ਰਹਿ ਜਾਵੇ ਤਾਂ ਇਸ ਨੂੰ ਠੰਡਾ ਕਰਕੇ ਇਸ ਨੂੰ ਕੱਚ ਦੀ ਬੋਤਲ ਵਿਚ ਰੱਖੋ। ਸਵੇਰੇ ਅਤੇ ਸ਼ਾਮ ਨੂੰ ਇਸ ਨੂੰ ਲਓ। ਇਹ ਘਰੇਲੂ ਨੁਸਖਾ ਪੁਰਾਣੇ ਤੋਂ ਪੁਰਾਣੇ Heart Blockage ਨੂੰ ਅਸਾਨੀ ਨਾਲ ਖਤਮ ਕਰ ਦੇਵੇਗਾ।

Facebook Comments

Trending