ਪੰਜਾਬੀ
ਆਮ ਆਦਮੀ ਕਲੀਨਿਕ ’ਚ ਨੌਕਰੀ ਪ੍ਰਾਪਤ ਕਰਨ ਲਈ MBBS ਡਾਕਟਰਾਂ ’ਚ ਲੱਗੀ ਦੌੜ, 2000 ਤੋਂ ਵੱਧ ਨੇ ਕੀਤਾ ਅਪਲਾਈ
Published
3 years agoon

ਲੁਧਿਆਣਾ : ਪੰਜਾਬ ਵਿਚ 117 ਮੁਹੱਲਾ ਕਲੀਨਿਕਾਂ ਲਈ 2100 ਤੋਂ ਵੱਧ ਐੱਮ. ਬੀ. ਬੀ. ਐੱਸ. ਡਾਕਟਰਾਂ ਨੇ ਅਪਲਾਈ ਕੀਤਾ ਹੈ। ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ 107 ਡਾਕਟਰਾਂ ਦੀ ਇੰਟਰਵਿਊ ਲਈ ਗਈ ਅਤੇ ਵਿਭਾਗ ਵਲੋਂ ਹੋਣਹਾਰ ਡਾਕਟਰਾਂ ਨੂੰ ਕਲੀਨਿਕਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿਚ ਖੰਘ, ਜੁਕਾਮ, ਬੁਖਾਰ ਆਦਿ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਗੰਭੀਰ ਹਾਲਤ ਵਿਚ ਪਾਇਆ ਜਾਂਦਾ ਹੈ ਤਾਂ ਉਸ ਨੂੰ ਵਿਭਾਗ ਦੇ ਉੱਚ ਪੱਧਰੀ ਹਸਪਤਾਲ ਵਿਚ ਭੇਜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਰੀਬ 220 ਡਾਕਟਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 107 ਨੂੰ ਨੂੰ ਚੁਣਿਆ ਗਿਆ ਹੈ। ਇਨ੍ਹਾਂ ਡਾਕਟਰਾਂ ਦੀ ਇੰਟਰਵਿਊ ਹੋਈ ਹੈ ਅਤੇ ਸਰਕਾਰ ਵੱਲੋਂ ਮੈਰਿਟ ਦੇ ਆਧਾਰ ’ਤੇ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਪ੍ਰਤੀ ਡਾਕਟਰ ਨੂੰ 50 ਮਰੀਜ਼ਾਂ ਦੇ ਹਿਸਾਬ ਨਾਲ ਪ੍ਰਤੀਦਿਨ 50 ਰੁਪਏ ਦਿੱਤੇ ਜਾਣਗੇ । ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸਰਕਾਰੀ ਓ. ਪੀ. ਡੀ. ਦੇ ਸਮੇਂ ਦੌਰਾਨ ਉਹ ਕਲੀਨਿਕ ਵਿਚ ਮੌਜੂਦ ਰਹਿਣਗੇ।
ਸਿਵਲ ਸਰਜਨ ਨੇ ਦੱਸਿਆ ਕਿ ਸਰਕਾਰ ਵਲੋਂ ਇਨ੍ਹਾਂ ਕਲੀਨਿਕਾਂ ਵਿਚ ਮੁਫਤ ਟੈਸਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਕਲੀਨਿਕ ਵਿਚ ਫਾਰਮਾਸਿਸਟ ਸਟਾਫ ਨਰਸ ਸਮੇਤ ਹੋਰ ਸਟਾਫ ਤਾਇਨਾਤ ਕੀਤਾ ਜਾਵੇਗਾ। ਕਲੀਨਿਕ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
You may like
-
ਅੱਖਾਂ ਦੇ ਫਲੂ ਵਰਗੇ ਲੱਛਣ ਆਉਣ ‘ਤੇ ਘਬਰਾਉਣ ਦੀ ਲੋੜ ਨਹੀ – ਸਿਵਲ ਸਰਜਨ
-
ਆਯੁਸ਼ਮਾਨ ਭਾਰਤ ਤਹਿਤ ਲੁਧਿਆਣਾ ਚ ਕੁੱਲ 901272 ਲਾਭਪਾਤਰੀਆਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ ਕਾਰਡ
-
ਮਹੱਲਾ ਕਲੀਨਿਕਾਂ ਦਾ ਜਾਇਜ਼ਾ ਲੈਣ ਲੁਧਿਆਣਾ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ
-
ਵਿਧਾਇਕ ਗਰੇਵਾਲ ਵੱਲੋਂ ਉਸਾਰੀ ਅਧੀਨ ਨਵੇਂ ਆਮ ਆਦਮੀ ਕਲੀਨਿਕ ਦੀ ਸਮੀਖਿਆ
-
ਵਿਧਾਇਕ ਪੱਪੀ ਪਰਾਸ਼ਰ ਵਲੋਂ ਉਸਾਰੀ ਅਧੀਨ ਮੁਹੱਲਾ ਕਲੀਨਿਕਾਂ ਦੀ ਕੀਤੀ ਸਮੀਖਿਆ
-
ਲੁਧਿਆਣਾ ਕੇਂਦਰੀ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕ ਬਣਨਗੇ