Connect with us

ਪੰਜਾਬ ਨਿਊਜ਼

MP ਮਾਨ ਦੇ ਪੁੱਤ ਤੇ ਧੀ-ਜਵਾਈ ਦੇ ਵੀ ਸਨ ਪੰਚਾਇਤੀ ਜ਼ਮੀਨਾਂ ‘ਤੇ ਕਬਜ਼ੇ- ਮੰਤਰੀ ਧਾਲੀਵਾਲ

Published

on

MP Mann's son and daughter-in-law were also in possession of panchayat lands - Minister Dhaliwal

ਮੋਹਾਲੀ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਨੂੰ ਲੈ ਕੇ ਛੇੜੀ ਮੁਹਿੰਮ ਦੇ ਚੱਲਦਿਆਂ ਅੱਜ ਖੁਦ ਮੋਹਾਲੀ ਵਿੱਚ ਰੇਡ ਮਾਰੀ। ਇਸ ਦੌਰਾਨ ਉਨ੍ਹਾਂ 2828 ਏਕੜ ਜ਼ਮੀਨ ਤੋਂ ਕਬਜ਼ੇ ਛੁਡਵਾਏ।

ਇਨ੍ਹਾਂ ਜ਼ਮੀਨਾਂ ‘ਤੇ ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ, ਉਨ੍ਹਾਂ ਦੇ ਪੁੱਤਰ ਅਤੇ ਜਵਾਈ ਦੇ ਕਬਜ਼ੇ ਵਿੱਚ ਸ਼ਾਮਲ ਹਨ ਇਹ ਜਾਣਕਾਰੀ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਜਾਣਕਾਰੀ ਦਿੱਤੀ।

ਧਾਲੀਵਾਲ ਨੇ ਮੋਹਾਲੀ ਦੇ ਛੋਟੇ-ਪਿੰਡ ਮਾੜੀ ਨੰਗਲ ਵਿੱਚ ਜ਼ਮੀਨਾਂ ‘ਤੇ ਕਬਜ਼ਾ ਕਰਨ ਵਾਲੇ ਕਈ ਹੋਰ ਹਾਈ ਪ੍ਰੋਫਾਈਲ ਨਾਵਾਂ ਦਾ ਜ਼ਿਕਰ ਕੀਤਾ। ਪੰਚਾਇਤੀ ਜ਼ਮੀਨਾਂ ਦਾ ਕਬਜ਼ਾ ਛੁਡਵਾਉਣ ਲਈ ਸੀ.ਐਮ ਭਗਵੰਤ ਮਾਨ ਪਹਿਲੀ ਵਾਰ ਜ਼ਿਲ੍ਹਾ ਮੁਹਾਲੀ ਪਹੁੰਚੇ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਸਰਕਾਰ ਨੇ ਅੱਜ ਮੋਹਾਲੀ ਵਿੱਚ 2828 ਏਕੜ ਨਜਾਇਜ਼ ਕਬਜ਼ੇ ਵਾਲੀ ਸਰਕਾਰੀ ਜ਼ਮੀਨ ਖਾਲੀ ਕਰਵਾਈ ਹੈ। ਇਨ੍ਹਾਂ ਵਿੱਚ 250 ਏਕੜ ਮੈਦਾਨੀ ਤੇ 2500 ਏਕੜ ਪਹਾੜੀ ਜ਼ਮੀਨ ‘ਤੇ ਕਬਜ਼ੇ ਕੀਤੇ ਗਏ ਸਨ। ਇਥੇ ਲੱਗੇ ਖੈਰ ਦੀ ਲੱਕੜ ਦੀ ਕੀਮਤ ਲਗਭਗ 50 ਕਰੋੜ ਰੁਪਏ ਦੀ ਹੈ।

ਜਾਣਕਾਰੀ ਅਨੁਸਾਰ ਇਕ ਨਾਮੀ ਮੀਡੀਆ ਹਾਊਸ ਨਾਲ ਜੁੜੇ ਵਿਅਕਤੀ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਗਏ ਫਾਰਮ ਹਾਊਸ ‘ਤੇ ਵੀ ਕਬਜ਼ਾ ਕੀਤਾ ਗਿਆ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਭਾਗ ਦੀ ਟੀਮ ਉਥੇ ਪਹੁੰਚੀ ਤਾਂ ਫਾਰਮ ਹਾਊਸ ਦੇ ਕੇਅਰ ਟੇਕਰ ਨੇ ਆਪਣੇ ਕੁੱਤੇ ਛੱਡ ਦਿੱਤੇ। ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਕੁੱਤੇ ਨੂੰ ਬੰਨ੍ਹਣ ਦੇ ਨਿਰਦੇਸ਼ ਦਿੱਤੇ ਗਏ।

Facebook Comments

Trending